JALANDHAR WEATHER

ਸੜਕ ਹਾਦਸੇ ਵਿਚ ਨੌਜਵਾਨ ਕਿਸਾਨ ਦੀ ਮੌਤ

ਚਮਿਆਰੀ, (ਅੰਮ੍ਰਿਤਸਰ), 10 ਅਕਤੂਬਰ (ਜਗਪ੍ਰੀਤ ਸਿੰਘ)- ਅਜਨਾਲਾ ਤੋਂ ਚਮਿਆਰੀ ਨੂੰ ਆ ਰਹੇ ਟਰੈਕਟਰ ਦਾ ਸੰਤੁਲਨ ਵਿਗੜਣ ਕਾਰਨ ਟਰੈਕਟਰ ਹੇਠਾਂ ਆਉਣ ਨਾਲ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਰਾਣਾ ਪ੍ਰਤਾਪ ਸਿੰਘ ਪੁੱਤਰ ਅਵਤਾਰ ਸਿੰਘ (41 ਸਾਲ) ਵਾਸੀ ਲੰਗੋਮਾਹਲ ਆਪਣੇ ਟਰੈਕਟਰ ਟਰਾਲੀ ’ਤੇ ਅੰਮ੍ਰਿਤਸਰ ਤੋਂ ਝੋਨਾ ਵੇਚ ਕੇ ਆਪਣੇ ਪਿੰਡ ਲੰਗੋਮਾਹਲ ਆ ਰਿਹਾ ਸੀ ਤਾਂ ਚਮਿਆਰੀ ਨਜ਼ਦੀਕ ਨਿਕਾਸੀ ਨਾਲੇ ਦੇ ਪੁੱਲ ਨੇੜੇ ਉਸ ਦੀ ਝੋਕ ਲੱਗ ਜਾਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਸੜਕ ਤੋਂ ਖੱਡੇ ਵਿਚ ਜਾ ਵੱਜਾ ਤਾਂ ਰਾਣਾ ਪ੍ਰਤਾਪ ਸਿੰਘ ਟਰੈਕਟਰ ਤੋਂ ਹੇਠਾਂ ਡਿੱਗ ਪਿਆ ਤੇ ਟਰਾਲੀ ਦੇ ਟਾਇਰ ਹੇਠਾਂ ਆ ਗਿਆ, ਜਿਸ ਨਾਲ ਰਾਣਾ ਪ੍ਰਤਾਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਚੌਂਕੀ ਚਮਿਆਰੀ ਦੀ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ