ਹਰਿਆਣਾ ਚੋਣ ਨਤੀਜੇ: ਕਾਂਗਰਸ ਪ੍ਰਧਾਨ ਨੇ ਸੱਦੀ ਮੀਟਿੰਗ
ਨਵੀਂ ਦਿੱਲੀ, 10 ਅਕਤੂਬਰ- ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਅੱਜ ਕਾਂਗਰਸ ਹਾਈਕਮਾਂਡ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਦਿੱਲੀ ਬੁਲਾਇਆ ਹੈ। ਹੁੱਡਾ ਤੋਂ ਇਲਾਵਾ ਟਿਕਟ ਵੰਡ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸੂਬਾ ਪ੍ਰਧਾਨ ਉਦੈਭਾਨ ਅਤੇ ਦੀਪਕ ਬਾਬਰੀਆ ਨੂੰ ਵੀ ਬੁਲਾਇਆ ਗਿਆ ਹੈ। ਇਹ ਮੀਟਿੰਗ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਅਗਵਾਈ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਹੋ ਰਹੀ ਹੈ। ਜਿਸ ਵਿਚ ਰਾਹੁਲ ਗਾਂਧੀ ਨੇ ਵੀ ਸ਼ਿਰਕਤ ਕੀਤੀ ਹੈ। ਇਨ੍ਹਾਂ ਆਗੂਆਂ ਤੋਂ ਇਲਾਵਾ ਜਥੇਬੰਦੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਅਤੇ ਹਰਿਆਣਾ ਦੇ ਤਿੰਨ ਆਬਜ਼ਰਵਰ ਅਸ਼ੋਕ ਗਹਿਲੋਤ, ਅਜੈ ਮਾਕਨ, ਪ੍ਰਤਾਪ ਸਿੰਘ ਬਾਜਵਾ ਵੀ ਮੀਟਿੰਗ ਵਿਚ ਸ਼ਾਮਿਲ ਹਨ। ਹਾਲਾਂਕਿ ਇਸ ਮੀਟਿੰਗ ਵਿਚ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਾਜ ਸਭਾ ਦੇ ਮੈਂਬਰ ਰਣਦੀਪ ਸੂਰਜੇਵਾਲਾ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।