ਭਾਰਤ ਨੇ ਪਰਮਾਣੂ ਪਣਡੁੱਬੀਆਂ, ਪ੍ਰੀਡੇਟਰ ਡਰੋਨਾਂ ਲਈ 80,000 ਕਰੋੜ ਰੁਪਏ ਦੇ ਵੱਡੇ ਸੌਦਿਆਂ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 9 ਅਕਤੂਬਰ (ਏ.ਐਨ.ਆਈ.) : ਭਾਰਤੀ ਜਲ ਸੈਨਾ ਅਤੇ ਰੱਖਿਆ ਬਲਾਂ ਦੀ ਨਿਗਰਾਨੀ ਸਮਰੱਥਾ ਨੂੰ ਵਧਾਉਣ ਲਈ, ਸੁਰੱਖਿਆ ਬਾਰੇ ਕੈਬਨਿਟ ਕਮੇਟੀ ਨੇ ਸਵਦੇਸ਼ੀ ਤੌਰ 'ਤੇ ਦੋ ਪ੍ਰਮਾਣੂ ਪਣਡੁੱਬੀਆਂ ਬਣਾਉਣ ਅਤੇ ਅਮਰੀਕਾ ਤੋਂ 31 ਪ੍ਰੀਡੇਟਰ ਡਰੋਨ ਖ਼ਰੀਦਣ ਦੇ ਵੱਡੇ ਸੌਦਿਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਨੂੰ ਦੱਸਿਆ ਕਿ ਯੋਜਨਾਵਾਂ ਦੇ ਅਨੁਸਾਰ, ਭਾਰਤੀ ਜਲ ਸੈਨਾ ਨੂੰ ਦੋ ਪਰਮਾਣੂ ਸੰਚਾਲਿਤ ਹਮਲਾਵਰ ਪਣਡੁੱਬੀਆਂ ਪ੍ਰਾਪਤ ਹੋਣਗੀਆਂ ਜੋ ਹਿੰਦ ਮਹਾਸਾਗਰ ਖੇਤਰ ਵਿਚ ਇਸ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਵਿਚ ਮਦਦ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਵਿਸ਼ਾਖਾਪਟਨਮ ਵਿਚ ਸ਼ਿਪ ਬਿਲਡਿੰਗ ਸੈਂਟਰ ਵਿਚ ਦੋ ਪਣਡੁੱਬੀਆਂ ਬਣਾਉਣ ਦਾ ਸੌਦਾ ਲਗਭਗ 45,000 ਕਰੋੜ ਰੁਪਏ ਦਾ ਹੋਵੇਗਾ ਅਤੇ ਇਸ ਵਿਚ ਲਾਰਸਨ ਅਤੇ ਟੂਬਰੋ ਵਰਗੀਆਂ ਨਿੱਜੀ ਖੇਤਰ ਦੀਆਂ ਕੰਪਨੀਆਂ ਦੀ ਵੱਡੀ ਸ਼ਮੂਲੀਅਤ ਦੇਖਣ ਨੂੰ ਮਿਲੇਗੀ।