ਉਡਿਸਾ : ਉਸਾਰੀ ਅਧੀਨ ਇਮਾਰਤ 'ਚ ਵਾਪਰਿਆ ਹਾਦਸਾ, 1 ਦੀ ਮੌਤ, 2 ਜ਼ਖ਼ਮੀ
ਭੁਵਨੇਸ਼ਵਰ, 9 ਅਕਤੂਬਰ-ਉਡਿਸਾ ਦੇ ਧੰਕੇਨਾਲ ਜ਼ਿਲ੍ਹੇ ਵਿਚ ਇਕ ਪੰਜ ਮੰਜ਼ਿਲਾ ਇਮਾਰਤ ਦਾ ਪੋਰਟੀਕੋ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਹਾ ਕਿ ਇਹ ਘਟਨਾ ਰਾਸ਼ਟਰੀ ਰਾਜਮਾਰਗ 55 ਦੇ ਕੋਲ ਮਹੀਸਾਪਤ ਖੇਤਰ ਵਿਚ ਵਾਪਰੀ ਜਦੋਂ ਕਰਮਚਾਰੀ ਪੋਰਟੀਕੋ ਦੀ ਛੱਤ ਦਾ ਨਿਰਮਾਣ ਕਰ ਰਹੇ ਸਨ ਜਦੋਂ ਢਾਂਚਾ ਢਹਿ ਗਿਆ।