ਪੁਲਿਸ ਨੂੰ ਵੇਖ ਕੇ ਭੱਜੇ ਕਾਰ ਸਵਾਰ ਨੇ ਇਕ ਨੂੰ ਹੇਠਾਂ ਦੇ ਕੇ ਮਾਰਿਆ
ਜੰਡਿਆਲਾ ਗੁਰੂ (ਅੰਮ੍ਰਿਤਸਰ), 9 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਜੰਡਿਆਲਾ ਗੁਰੂ ਪੁਲਿਸ ਵਲੋਂ ਆਪਰੇਸ਼ਨ ਕਾਸੋ ਦੌਰਾਨ ਨੇੜਲੇ ਪਿੰਡ ਧਾਰੜ ਵਿਖੇ ਕੀਤੀ ਜਾ ਰਹੀ ਛਾਪੇਮਾਰੀ ਸਮੇਂ ਇਕ ਕਾਰ ਸਵਾਰ ਵਲੋਂ ਡਰਦਿਆਂ ਹੋਇਆਂ ਪੁਲਿਸ ਨੂੰ ਵੇਖ ਕੇ ਕਾਰ ਨੂੰ ਬੈਕ ਹੀ ਪਿੱਛੇ ਨੂੰ ਤੇਜ਼ੀ ਨਾਲ ਭਜਾਉਂਦਿਆਂ ਕਾਰ ਦੇ ਪਿੱਛੇ ਖੜ੍ਹੇ ਇਕ ਵਿਅਕਤੀ ਨੂੰ ਦਰੜ ਕੇ ਮਾਰ ਦਿੱਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।