JALANDHAR WEATHER

ਗੀਤਕਾਰ ਮੀਤ ਮਹਿਮਦਪੁਰੀ ਦਾ ਬੇਟਾ ਸਪੀਰੋ ਸਿੰਘ ਅਮਰੀਕਾ ਦੀ ਧਰਤੀ ’ਤੇ ਬਣਿਆ ਪਾਇਲਟ

ਭੁਲੱਥ, (ਕਪੂਰਥਲਾ), 9 ਅਕਤੂਬਰ (ਮੇਹਰ ਚੰਦ ਸਿੱਧੂ)- ਇਥੋਂ ਥੋੜੀ ਦੂਰੀ ’ਤੇ ਪੈਂਦੇ ਪਿੰਡ ਮਹਿਮਦਪੁਰ ਦਾ ਪ੍ਰਸਿੱਧ ਗੀਤਕਾਰ ਮੀਤ ਮਹਿਮਦਪੁਰੀ, ਜਿਸ ਨੇ ਗੀਤਕਾਰੀ ਵਿਚ ਚੰਗੀਆਂ ਮੱਲਾਂ ਮਾਰੀਆਂ ਸਨ ਤੇ ਲੰਬੇ ਸਮੇਂ ਤੋਂ ਅਮਰੀਕਾ ਦੀ ਧਰਤੀ ਨਿਊਯਾਰਕ ’ਤੇ ਜਾ ਵਸਿਆ ਸੀ, ਦੇ ਪੁੱਤਰ ਸਪੀਰੋ ਸਿੰਘ, ਉਥੇ ਕਮਰਸ਼ੀਅਲ ਪਾਇਲਟ ਬਣਿਆ ਹੈ। ਸਪੀਰੋ ਸਿੰਘ ਦੇ ਪਾਇਲਟ ਬਣਨ ਦੀ ਖਬਰ ਉਨਾਂ ਦੇ ਜੱਦੀ ਪਿੰਡ ਮਹਿਮਦਪੁਰ ਜ਼ਿਲ੍ਹਾ ਕਪੂਰਥਲਾ ਵਿਚ ਪੁੱਜੀ ਤਾਂ ਇਲਾਕੇ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ । ਗੀਤਕਾਰ ਮੀਤ ਮਹਿਮਦਪੁਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਸਪੀਰੋ ਸਿੰਘ ’ਤੇ ਮਾਣ ਹੈ, ਜਿਸ ਨੇ ਪਰਿਵਾਰ ਦਾ, ਇਲਾਕੇ ਦਾ, ਪਿੰਡ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ