19 ਸਾਲਾ ਨੌਜਵਾਨ ਕਿਸਾਨ ਜਸਕਰਨ ਸਿੰਘ ਦੀ ਟਰੈਕਟਰ ਪਲਟਣ ਨਾਲ ਮੌਤ
ਸੁਲਤਾਨਪੁਰ ਲੋਧੀ, (ਕਪੂਰਥਲਾ), 9 ਅਕਤੂਬਰ (ਥਿੰਦ)- ਬਲਾਕ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਦਰੀਏਵਾਲ ਵਿਚ ਦੁਪਹਿਰ 2.30 ਵਜੇ ਦੇ ਕਰੀਬ ਖੇਤਾਂ ਵਿਚ ਝੋਨੇ ਦੀ ਕਟਾਈ ਕਰ ਰਹੇ 19 ਸਾਲਾ ਨੌਜਵਾਨ ਜਸਕਰਨ ਸਿੰਘ ਪੁੱਤਰ ਸਵਰਗਵਾਸੀ ਪਰਮਜੀਤ ਸਿੰਘ ਦੀ ਟ੍ਰੈਕਟਰ ਪਲਟਣ ਨਾਲ ਅਚਾਨਕ ਮੌਤ ਹੋ ਗਈ। ਕਿਸਾਨ ਜਸਕਰਨ ਸਿੰਘ ਨੂੰ 20 ਮਿੰਟ ਦੀ ਜਦੋ-ਜਹਿਦ ਤੋਂ ਬਾਅਦ ਟਰੈਕਟਰ ਹੇਠੋਂ ਕੱਢਣ ਤੋਂ ਬਾਅਦ ਤਰੁੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਨੌਜਵਾਨ ਕਿਸਾਨ ਦੀ ਅਚਾਨਕ ਹੋਈ ਮੌਤ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।