JALANDHAR WEATHER

ਤਪਾ ਦੀ ਅਨਾਜ ਮੰਡੀ ਵਿਚ ਝੋਨੇ ਦੀ ਸਰਕਾਰੀ ਖਰੀਦ ਹੋਈ ਸ਼ੁਰੂ

ਤਪਾ ਮੰਡੀ, (ਬਰਨਾਲਾ), 9 ਅਕਤੂਬਰ (ਵਿਜੇ ਸ਼ਰਮਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ, ਜਿਸ ਤਹਿਤ ਤਪਾ ਦੀ ਅਨਾਜ ਮੰਡੀ ਵਿਚ ਝੋਨੇ ਦੇ ਸੀਜਨ ਦੀ ਪਹਿਲੀ ਢੇਰੀ ਦੀ ਸਰਕਾਰੀ ਖ਼ਰੀਦ ਦੀ ਸ਼ੁਰੂਆਤ ਕੀਤੀ ਗਈ। ਅਨਾਜ ਮੰਡੀ ਵਿਚ ਨੇੜਲੇ ਪਿੰਡ ਤਾਜੋਕੇ ਦੇ ਕਿਸਾਨ ਕਰਮਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਬਾਸੀ ਵਲੋਂ ਆੜ੍ਹਤੀਆਂ ਐਨ. ਕੇ. ਟਰੇਡਰਜ਼ ਦੀ ਦੁਕਾਨ ’ਤੇ ਫ਼ਸਲ ਲਿਆਂਦੀ ਗਈ। ਜਿਸ ਦੀ ਸਰਕਾਰੀ ਖਰੀਦ ਮਾਰਕਫੈਡ ਵਲੋਂ ਕੀਤੀ ਗਈ, ਜਿਸ ਦੀ ਰਸਮੀ ਤੌਰ ਤੇ ਕੱਚਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ, ਜ਼ਿਲ੍ਹਾ ਅਹੁਦੇਦਾਰ ਮਨੀਸ਼ ਮਿੱਤਲ, ਮਾਰਕਫੈਡ ਮੈਨੇਜਰ ਹਰਿੰਦਰ ਸਿੰਘ, ਇੰਸਪੈਕਟਰ ਮਹਿੰਦਰ ਪਾਲ, ਵੇਅਰਹਾਊਸ ਦੇ ਮੈਨੇਜਰ ਜਗਦੇਵ ਸਿੰਘ, ਮਾਰਕੀਟ ਕਮੇਟੀ ਤਪਾ ਵਲੋਂ ਸ਼ੁਰੂਆਤ ਕਰਵਾਈ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ