ਅੱਜ ਭਾਰਤੀ ਚੋਣ ਕਮਿਸ਼ਨ ਨੂੰ ਮਿਲੇਗਾ ਕਾਂਗਰਸ ਦਾ ਇਕ ਵਫ਼ਦ
ਨਵੀਂ ਦਿੱਲੀ, 9 ਅਕਤੂਬਰ- ਕਾਂਗਰਸੀ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਸੰਬੰਧੀ ਅੱਜ ਕੇ.ਸੀ. ਵੇਣੂਗੋਪਾਲ, ਅਸ਼ੋਕ ਗਹਿਲੋਤ, ਭੁਪਿੰਦਰ ਸਿੰਘ ਹੁੱਡਾ, ਪ੍ਰਤਾਪ ਸਿੰਘ ਬਾਜਵਾ, ਡਾ. ਅਭਿਸ਼ੇਕ ਮਨੂ ਸਿੰਘਵੀ, ਜੈਰਾਮ ਰਮੇਸ਼ ਸਮੇਤ ਕਾਂਗਰਸ ਪਾਰਟੀ ਦਾ ਇਕ ਵਫ਼ਦ ਸ਼ਾਮ 6 ਵਜੇ ਨਿਰਵਚਨ ਸਦਨ, ਦਿੱਲੀ ਵਿਖੇ ਭਾਰਤੀ ਚੋਣ ਕਮਿਸ਼ਨ ਨੂੰ ਮਿਲੇਗਾ।