ਝੋਨੇ ਦੀ ਖ਼ਰੀਦ ਨਾ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਵਿਖੇ ਕਿਸਾਨਾਂ ਲਾਇਆ ਧਰਨਾ
ਸ੍ਰੀ ਚਮਕੌਰ ਸਾਹਿਬ, 9 ਅਕਤੂਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ ਦੇ ਸਰਹਿੰਦ ਨਹਿਰ ਦੇ ਪੁੱਲ ’ਤੇ ਅੱਜ ਬਾਅਦ ਦੁਪਹਿਰ ਕਿਸਾਨਾਂ ਵਲੋਂ ਸ੍ਰੀ ਚਮਕੌਰ ਸਾਹਿਬ ਅਤੇ ਬੇਲਾ ਮੰਡੀ ਵਿਚ ਝੋਨੇ ਦੀ ਖ਼ਰੀਦ ਨਾ ਹੋਣ ਦੇ ਰੋਸ ਵਜੋਂ ਧਰਨਾ ਦਿੱਤਾ ਤੇ ਆਵਾਜਾਈ ਠੱਪ ਕਰ ਦਿੱਤੀ। ਕਿਸਾਨ ਆੜਤੀਆਂ ’ਤੇ ਦੋਸ਼ ਲਗਾ ਰਹੇ ਹਨ ਕਿ ਜੇਕਰ ਉਹ ਝੋਨੇ ਦੀ ਖ਼ਰੀਦ ਨਹੀਂ ਕਰ ਰਹੇ ਤੇ ਖ਼ਰੀਦ ਕਰਨ ਲਈ 2 ਤੋਂ 3 ਸੋ ਰੁਪਏ ਕੁਇੰਟਲ ਘੱਟ ਭਾਅ ਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਝੋਨੇ ਦੀ ਨਮੀ 12 ਫ਼ੀਸਦੀ ਤੱਕ ਪੁੱਜ ਚੁੱਕੀ ਹੈ। ਜਦਕਿ ਆੜ੍ਹਤੀਆਂ ਦਾ ਕਹਿਣਾ ਹੈ ਕਿ ਉਹ ਝੋਨਾ ਖ਼ਰੀਦਣ ਨੂੰ ਤਿਆਰ ਹਨ ਪਰ ਅਸੀਂ ਸਰਕਾਰ ਤੋਂ ਨਾਲ ਹੀ ਲਿਫਟਿੰਗ ਦੀ ਮੰਗ ਕਰ ਰਹੇ ਹਾਂ, ਜਿਸ ਲਈ ਸਰਕਾਰ ਕੋਈ ਸਪੱਸ਼ਟ ਨਹੀਂ ਕਰ ਰਹੀ।