ਕਿਸਾਨਾਂ ਨੇ ਜੋ ਪੰਜਾਬ ਸਰਕਾਰ ਦੇ ਕਹਿਣ ’ਤੇ ਹਾਈਬ੍ਰਿਡ ਕਿਸਮਾਂ ਲਾਈਆਂ ਸਨ, ਉਹ ਆਪਣੀ ਲੁੱਟ ਲਈ ਤਿਆਰ ਰਹਿਣ - ਖਹਿਰਾ
ਭੁਲੱਥ, (ਕਪੂਰਥਲਾ), 9 ਅਕਤੂਬਰ (ਮੇਹਰ ਚੰਦ ਸਿੱਧੂ)- ਹਲਕਾ ਵਿਧਾਇਕ ਭੁਲੱਥ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਜੋ ਪੰਜਾਬ ਸਰਕਾਰ ਦੇ ਕਹਿਣ ’ਤੇ ਪੀ.ਆਰ 126 ਆਦਿ ਵਰਗੀਆਂ ਹਾਈਬ੍ਰਿਡ ਕਿਸਮਾਂ ਲਾਈਆਂ ਸਨ, ਉਹ ਕਿਸਾਨ ਆਪਣੀ ਲੁੱਟ ਲਈ ਤਿਆਰ ਰਹਿਣ। ਵਿਧਾਇਕ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਆਪਣਾ ਇਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਕਿਸਾਨ ਆਪਣੇ ਖੇਤਾਂ ਵਿਚ 126,127,128 ਤੇ 129 ਹਾਈ ਬ੍ਰੀਡਿੰਗ ਕਿਸਮਾਂ ਦੀ ਖੇਤੀ ਕਰਨ, ਉਸ ਨੂੰ ਪੰਜਾਬ ਸਰਕਾਰ ਪਹਿਲ ਦੇ ਆਧਾਰ ’ਤੇ ਚੱਕੇਗੀ ਪਰ ਇਸ ਸੰਬੰਧੀ ਜਦੋਂ ਆੜ੍ਹਤੀ ਯੂਨੀਅਨ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਹੜਤਾਲ ਕਰ ਦਿੱਤੀ, ਕਿਉਂਕਿ ਇਸ ਹਾਈ ਬ੍ਰੀਡਿੰਗ ਕਿਸਮਾਂ ਵਿਚ ਉਨ੍ਹਾਂ ਨੂੰ ਘਾਟਾ ਪੈਂਦਾ ਸੀ। ਜਦੋਂ ਇਸ ਸੰਬੰਧੀ ਆੜ੍ਹਤੀ ਯੂਨੀਅਨ ਵਲੋਂ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਤਾਂ ਪੰਜਾਬ ਸਰਕਾਰ ਨੇ ਇਕ ਨਵੇਂ ਆਦੇਸ਼ ਦਿੱਤੇ ਕਿ ਹਾਈਬ੍ਰਿਡ ਵੈਰਾਇਟੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਵਿਕਸਤ ਕੀਤੀਆਂ ਸੀ, ਇਨ੍ਹਾਂ ਦਾ ਜਿਹੜਾ ਚੌਲ ਨਿਕਲਣ ਦਾ ਰੇਸ਼ੋ ਉਹ ਕਿੰਨੀ ਆਵੇਗੀ, ਉਹ ਦੁਬਾਰਾ ਚੈੱਕ ਕੀਤਾ ਜਾਵੇ ਤੇ ਇਨ੍ਹਾਂ ਦੀ ਜਿਹੜੀ ਰਿਕਵਰੀ ਹੈ, ਜੋ ਚੌਲ ਬਣਨ ਵੇਲੇ ਉਹ ਪੁਰਾਣੀਆਂ ਵਰਾਇਟੀ ਵਾਂਗ ਹੀ ਚੌਲ ਨਿਕਲਣਗੇ। ਵਿਧਾਇਕ ਖਹਿਰਾ ਨੇ ਕਿਹਾ ਕਿ ਮੰਡੀਆਂ ਦੇ ਵਿਚ ਇਹ ਹਾਈਬਿ੍ਰਡ ਕਿਸਮਾਂ ਪੰਜਾਬ ਸਰਕਾਰ ਚੁੱਕਣ ਤੋਂ ਗੁਰੇਜ਼ ਕਰੇਗੀ।