ਸਤਨਾਮ ਸਿੰਘ ਪਿੰਡ ਰਹਿਸੀਵਾਲ ਦੇ ਬਣੇ ਸਰਬਸੰਮਤੀ ਨਾਲ ਸਰਪੰਚ
ਨਸਰਾਲਾ, (ਹੁਸ਼ਿਆਰਪੁਰ), 9 ਅਕਤੂਬਰ (ਸਤਵੰਤ ਸਿੰਘ ਥਿਆੜਾ)- ਹਲਕਾ ਸ਼ਾਮਚੁਰਾਸੀ ਦੇ ਪਿੰਡ ਰਹਿਸੀਵਾਲ ਵਿਖੇ ਵੀ ਸਰਬਸੰਮਤੀ ਨਾਲ ਸਤਨਾਮ ਸਿੰਘ ਬੰਗੜ ਨੂੰ ਸਮੁੱਚੇ ਪਿੰਡ ਵਾਸੀਆਂ ਨੇ ਸਰਪੰਚ ਚੁਣ ਲਿਆ । ਇਸ ਮੌਕੇ ਉਨ੍ਹਾਂ ਨਾਲ ਚੁਣੀ ਗਈ ਪੰਚਾਇਤ ਵਿਚ ਸਲੈਂਦਰ ਪਾਲ ਸਿੰਘ, ਪੂਰਨ ਸਿੰਘ ਬੰਗੜ, ਨਰੇਸ਼ ਕੁਮਾਰੀ , ਇੰਦਰਜੀਤ ਕੌਰ, ਗੁਰਬਿੰਦਰ ਸਿੰਘ ਨੂੰ ਪੰਚ ਚੁਣਿਆ ਗਿਆ। ਇਸ ਚੋਣ ਉਪਰੰਤ ਸਮੁੱਚੀ ਪੰਚਾਇਤ ਦੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸਰਪੰਚ ਸਤਨਾਮ ਸਿੰਘ ਬੰਗੜ ਨੇ ਕਿਹਾ ਕਿ ਉਹ ਪਿੰਡ ਦੇ ਵਿਕਾਸ ਅਤੇ ਚੜ੍ਹਦੀ ਕਲਾ ਲਈ ਹਮੇਸ਼ਾ ਸਾਰਥਿਕ ਯਤਨ ਕਰਨਗੇ ਅਤੇ ਸਮੁੱਚੀ ਪੰਚਾਇਤ ਦੇ ਸਹਿਯੋਗ ਨਾਲ ਉਹ ਹਰ ਤਰ੍ਹਾਂ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦੇਣਗੇ।