ਕੋਟਲੀ ਸੱਕਾ ’ਚ ਪੰਚਾਇਤ ਦੀ ਸਰਬ ਸੰਮਤੀ ਨਾਲ ਹੋਈ ਚੋਣ
ਓਠੀਆਂ, (ਅੰਮ੍ਰਿਤਸਰ), 9 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)- ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਅਧੀਨ ਆਉਂਦੇ ਪਿੰਡ ਕੋਟਲੀ ਸੱਕਾ ਵਿਖੇ ਪਿੰਡ ਵਾਸੀਆਂ ਵਲੋਂ ਪਿੰਡ ਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਦੀ ਪੰਚਾਇਤ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਗੁਰਜੀਤ ਸਿੰਘ ਨੂੰ ਸਰਪੰਚ ਅਤੇ ਇਕਬਾਲਜੀਤ ਸਿੰਘ, ਰਸਾਲ ਸਿੰਘ, ਪਰਮਜੀਤ ਸਿੰਘ, ਸੁਖਮਿੰਦਰ ਸਿੰਘ ਸੁਖ ਕੋਟਲੀ ਬੀਬੀ ਅਮਨਦੀਪ ਕੌਰ, ਕੁਲਵਿੰਦਰ ਕੌਰ, ਸੁਖਵਿੰਦਰ ਕੌਰ ਨੂੰ ਮੈਂਬਰ ਚੁਣਿਆ ਗਿਆ।