ਚੋਣਾਂ ਜਿੱਤਣ ਲਈ ਦੇਸ਼ ਵਿਰੋਧੀ ਤਾਕਤਾਂ ਦਾ ਸਮਰਥਨ ਕਰਨ ਲਈ ਤਿਆਰ ਹੈ ਕਾਂਗਰਸ - ਪੂਨਾਵਾਲਾ
ਨਵੀਂ ਦਿੱਲੀ, 9 ਅਕਤੂਬਰ - ਭਾਜਪਾ ਆਗੂ ਸ਼ਹਿਜ਼ਾਦ ਪੂਨਾਵਾਲਾ ਦਾ ਕਹਿਣਾ ਹੈ, ''ਜਦੋਂ ਕੱਲ੍ਹ ਹਰਿਆਣਾ 'ਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੀ ਅਤੇ ਉਹ ਵੀ ਭਾਰੀ ਬਹੁਮਤ ਨਾਲ, ਤਾਂ ਇਕ ਗੱਲ ਤਾਂ ਸਾਫ਼ ਹੈ ਕਿ ਜੋ ਲੋਕ ਇਕ ਪਾਰਟੀ ਦੇ ਖ਼ਿਲਾਫ਼, ਦੇਸ਼ ਦੇ ਖ਼ਿਲਾਫ਼ ਝੂਠ ਫੈਲਾ ਰਹੇ ਸਨ, ਅੱਜ ਹਰਿਆਣਾ ਦੇ ਲੋਕਾਂ ਨੇ ਉਨ੍ਹਾਂ ਸਾਰੇ ਝੂਠਾਂ ਨੂੰ ਹਰਾਇਆ ਹੈ... ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਵੋਟ ਬੈਂਕ ਨੂੰ ਇਕਜੁੱਟ ਕਰਨ ਲਈ ਹਿੰਦੂ ਧਰਮ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਕਹੀਆਂ ਸਨ, ਕਾਂਗਰਸ ਪਾਰਟੀ ਭਾਜਪਾ ਨੂੰ ਹਰਾਉਣ ਲਈ ਦੇਸ਼ ਵਿਰੁੱਧ ਕੰਮ ਕਰਨ ਵਾਲੀਆਂ ਤਾਕਤਾਂ ਦਾ ਸਮਰਥਨ ਕਰਨ ਲਈ ਤਿਆਰ ਹੈ।''