JALANDHAR WEATHER

ਗੁਰਲਾਲ ਸਿੰਘ ਸਰਬ ਸੰਮਤੀ ਨਾਲ ਬਣੇ ਚੱਕ ਮਰਹਾਣਾ ਦੇ ਸਰਪੰਚ

 ਮੱਖੂ, 9 ਅਕਤੂਬਰ (ਕੁਲਵਿੰਦਰ ਸਿੰਘ ਸੰਧੂ) - ਬਲਾਕ ਮੱਖੂ ਦੇ ਪਿੰਡ ਚੱਕ ਮਰਹਾਣਾ ਦੇ ਗੁਰਲਾਲ ਸਿੰਘ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਲਿਆ ਗਿਆ। ਉਨ੍ਹਾਂ ਦੇ ਨਾਲ ਦਲਜੀਤ ਸਿੰਘ, ਹਾਕਮ ਸਿੰਘ, ਲਵਜੀਤ ਸਿੰਘ, ਰਾਜਵਿੰਦਰ ਕੌਰ, ਗੁਰਮੀਤ ਕੌਰ ਨੂੰ ਮੈਂਬਰ ਪੰਚਾਇਤ ਵੀ ਸਰਬ ਸੰਮਤੀ ਨਾਲ ਹੀ ਚੁਣਿਆ ਗਿਆ। ਨਵੀਂ ਚੁਣੀ ਗਈ ਸਮੂਹ ਪੰਚਾਇਤ ਨੇ ਗੁਰਦੁਆਰਾ ਨਾਨਕਸਰ ਚੱਕ ਮਰਹਾਣਾ ਵਿਖੇ ਨਤਮਸਤਕ ਹੋ ਕੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਕਰਨ ਕਾਰਜ ਕਰਨ ਦਾ ਪ੍ਰਣ ਲਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਖਸ਼ੀਸ਼ ਸਿੰਘ ਵਲੋਂ ਸਮੂਹ ਪੰਚਾਇਤ ਨੂੰ ਵਧਾਈਆਂ ਦਿੰਦੇ ਹੋਏ ਸਿਰੋਪੇ ਭੇਟ ਕੀਤੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ