ਜੰਮੂ-ਕਸ਼ਮੀਰ : ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਅੱਤਵਾਦੀਆਂ ਨੇ ਕੀਤਾ ਅਗਵਾ, ਇਕ ਵਾਪਸ ਆਉਣ ਚ ਹੋਇਆ ਕਾਮਯਾਬ
ਅਨੰਤਨਾਗ (ਜੰਮੂ-ਕਸ਼ਮੀਰ), 9 ਅਕਤੂਬਰ - ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਜੰਗਲੀ ਖੇਤਰ 'ਚ ਟੈਰੀਟੋਰੀਅਲ ਆਰਮੀ ਦੇ ਦੋ ਜਵਾਨਾਂ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ। ਹਾਲਾਂਕਿ, ਇਕ ਸਿਪਾਹੀ ਵਾਪਸ ਆਉਣ ਵਿਚ ਕਾਮਯਾਬ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਲਾਪਤਾ ਜਵਾਨ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।