ਭਾਰਤ-ਬੰਗਲਾਦੇਸ਼ ਵਿਚਕਾਰ ਦੂਜਾ ਟੀ-20 ਅੱਜ
ਨਵੀਂ ਦਿੱਲੀ, 9 ਅਕਤੂਬਰ - ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਦੂਜਾ ਟੀ-20 ਮੈਚ ਅੱਜ ਹੋਵੇਗਾ। ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਭਾਰਤ 1-0 ਨਾਲ ਅੱਗੇ ਹੈ ਤੇ ਅੱਜ ਦਾ ਮੈਚ ਜਿੱਤ ਕੇ ਭਾਰਤ ਦੀਆਂ ਨਜ਼ਰਾਂ ਲੜੀ ਉੱਪਰ ਕਬਜ਼ਾ ਕਰਨ 'ਤੇ ਹੋਣਗੀਆਂ। ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਚ ਇਹ ਮੈਚ ਰਾਤ 7.30 ਵਜੇ ਖੇਡਿਆ ਜਾਵੇਗਾ।