ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਹਥਿਆਰਾਂ ਸਪਲਾਈ ਕਰਨ ਵਾਲਾ 5 ਪਿਸਤੌਲਾਂ ਸਣੇ ਕਾਬੂ
ਜਲੰਧਰ, 8 ਅਕਤੂਬਰ-ਪੰਜਾਬ ਪੁਲਿਸ ਨੇ ਕ੍ਰਾਈਮ 'ਤੇ ਨਕੇਲ ਕੱਸਦੇ ਹੋਏ ਜਲੰਧਰ ਦਿਹਾਤ ਦੇ ਐਸ.ਐਸ.ਪੀ. ਹਰਕਮਲਪ੍ਰੀਤ ਸਿੰਘ ਖੱਖ ਦੀ ਟੀਮ ਨੇ ਅੰਤਰਰਾਜੀ ਨਾਜਾਇਜ਼ ਹਥਿਆਰ ਤਸਕਰੀ ਗਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ 5 ਦੇਸੀ ਪਿਸਤੌਲ ਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਹਨ। ਕਾਬੂ ਕੀਤੇ ਦੋਸ਼ੀ ਦੀ ਪਛਾਣ ਸੁਨੀਲ ਕੁਮਾਰ ਉਰਫ ਜੀਓਨਾ, ਪਿੰਡ ਮੰਡਆਲਾ ਥਾਣਾ ਲੋਹੀਆਂ, ਜ਼ਿਲ੍ਹਾ ਜਲੰਧਰ ਦੇ ਰੂਪ ਵਿਚ ਹੋਈ ਹੈ।