ਹਰਿਆਣਾ ਵਿਧਾਨ ਸਭਾ ਚੋਣਾਂ 'ਚ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ - ਮਨੋਹਰ ਲਾਲ ਖੱਟਰ
ਨਵੀਂ ਦਿੱਲੀ, 8 ਅਕਤੂਬਰ-ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਨਕਾਰ ਦਿੱਤਾ ਹੈ। ਜਨਤਾ ਨੇ ਇਹ ਸੰਦੇਸ਼ ਦਿੱਤਾ ਹੈ ਕਿ ਪੀ.ਐਮ. ਮੋਦੀ ਦੀਆਂ ਨੀਤੀਆਂ ਦਾ ਸੂਬੇ ਦੇ ਲੋਕਾਂ 'ਤੇ ਸਾਕਾਰਾਤਮਕ ਪ੍ਰਭਾਵ ਪਿਆ ਹੈ। ਇਹ ਹਰਿਆਣਾ ਵਿਚ ਇਕ ਰਿਕਾਰਡ ਹੈ ਕਿ ਇਕ ਪਾਰਟੀ ਤੀਜੀ ਵਾਰ ਸੱਤਾ ਵਿਚ ਆਈ ਹੈ।