JALANDHAR WEATHER

ਹਰਿਆਣਾ ਵਿਧਾਨ ਸਭਾ ਚੋਣਾਂ 2024 'ਚ ਇਹ ਉਮੀਦਵਾਰ ਜਿੱਤੇ ਤੇ ਹਾਰੇ, ਪੜ੍ਹੋ ਪੂਰੀ ਖਬਰ

ਚੰਡੀਗੜ੍ਹ (ਸਤਾਂਸ਼ੂ),  8 ਅਕਤੂਬਰ-ਜੀਂਦ ਤੋਂ ਭਾਜਪਾ ਦੇ ਕ੍ਰਿਸ਼ਨ ਲਾਲ ਮਿੱਡਾ ਜਿੱਤ ਗਏ ਹਨ। ਕੈਥਲ ਤੋਂ ਆਦਿਤਿਆ ਸੁਰਜੇਵਾਲਾ ਕਾਂਗਰਸੀ ਉਮੀਰਵਾਰ 7704 ਵੋਟਾਂ ਨਾਲ ਜਿੱਤੇ ਹਨ। ਥਾਣੇਸਰ ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਅਰੋੜਾ ਜਿੱਤੇ ਹਨ। ਬਰਵਾਲਾ ਤੋਂ ਭਾਜਪਾ ਦੇ ਰਣਬੀਰ ਗੰਗਵਾ ਜਿੱਤੇ ਹਨ। ਖਰਖੌਦਾ ਤੋਂ ਭਾਜਪਾ ਦੇ ਪਵਨ ਖਰਖੌਦਾ ਜਿੱਤੇ ਹਨ। ਮੁਲਾਣਾ ਤੋਂ ਕਾਂਗਰਸ ਦੀ ਪੂਜਾ ਜਿੱਤ ਗਈ ਹੈ। ਗੁਹਮਾ ਤੋਂ ਕਾਂਗਰਸ ਦੇ ਉਮੀਦਵਾਰ ਜਿੱਤੇ ਹਨ। ਸਫੀਦੋਂ ਤੋਂ ਭਾਜਪਾ ਦੇ ਰਾਮਕੁਮਾਰ ਗੌਤਮ ਜਿੱਤੇ ਹਨ। ਇਸਰਾਣਾ ਤੋਂ ਭਾਜਪਾ ਦੇ ਕ੍ਰਿਸ਼ਨ ਲਾਲ ਪੰਵਾਰ ਜਿੱਤੇ ਹਨ। ਏਲਨਾਬਾਦ ਤੋਂ ਕਾਂਗਰਸ ਉਮੀਦਵਾਰ ਭਰਤ ਬੇਨੀਵਾਲ ਜਿੱਤੇ ਹਨ। ਸਮਾਲਖਾ ਤੋਂ ਭਾਜਪਾ ਉਮੀਦਵਾਰ ਮਨਮੋਹਨ ਭੜਾਨਾ ਜਿੱਤੇ ਹਨ। ਪ੍ਰਥਲਾ ਤੋਂ ਕਾਂਗਰਸ ਦੇ ਰਘੁਬੀਰ ਤੇਵਤਿਆ ਜਿੱਤੇ ਹਨ। ਪੇਹੋਵਾ ਤੋਂ ਕਾਂਗਰਸ ਦੇ ਮਨਦੀਪ ਸਿੰਘ ਚੱਠਾ ਜਿੱਤੇ ਹਨ। ਉਕਲਾਨਾ ਤੋਂ ਕਾਂਗਰਸ ਦੇ ਨਰੇਸ਼ ਸੇਲਵਾਲ ਜਿੱਤੇ ਹਨ। ਪੁਨਹਾਨਾ ਤੋਂ ਕਾਂਗਰਸ ਦੇ ਮੋ. ਏਲਿਆਸ ਜਿੱਤੇ ਹਨ। ਨਾਰਾਇਣਗੜ੍ਹ ਤੋਂ ਕਾਂਗਰਸ ਦੀ ਸ਼ੈਲੀ ਚੌਧਰੀ ਜਿੱਤੀ ਹੈ। ਸ਼ਾਹਬਾਦ ਤੋਂ ਕਾਂਗਰਸ ਦੇ ਰਾਮਕਰਨ ਕਾਲਾ ਜਿੱਤੇ ਹਨ। ਹਾਂਸੀ ਤੋਂ ਭਾਜਪਾ ਦੇ ਵਿਨੋਦ ਭਯਾਨਾ ਜਿੱਤੇ ਹਨ। ਬੇਰੀ ਤੋਂ ਕਾਂਗਰਸੀ ਉਮੀਦਵਾਰ ਜਿੱਤੇ ਹਨ। ਆਦਮਪੁਰ ਤੋਂ ਚੰਦਰ ਪ੍ਰਕਾਸ਼ ਕਾਂਗਰਸੀ ਉਮੀਵਾਰ ਜਿੱਤੇ ਹਨ। ਗਨੌਰ ਤੋਂ ਆਜ਼ਾਦ ਉਮੀਦਵਾਰ ਦੇਵੇਂਦਰ ਸਿੰਘ ਕਾਦਿਯਾਨ ਜਿੱਤੇ ਹਨ। ਨੀਲੋਖੇੜੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੇ ਉਮੀਦਵਾਰ ਭਗਵਾਨ ਦਾਸ ਕਬੀਰ ਪੰਥੀ 22000 ਵੋਟਾਂ ਨਾਲ ਜਿੱਤੇ ਹਨ। ਕਾਲਕਾ ਤੋਂ ਭਾਜਪਾ ਦੀ ਸ਼ਕਤੀ ਰਾਣੀ ਜਿੱਤੀ ਹੈ। ਰਾਣਿਆਂ ਤੋਂ ਅਨੇਲੋ ਦੇ ਅਰਜੁਨ ਚੌਟਾਲਾ ਜਿੱਤੇ ਹਨ। ਪੰਚਕੁਲਾ ਤੋਂ ਭਾਜਪਾ ਦੇ ਗਿਆਨਚੰਦ ਗੁਪਤਾ ਜਿੱਤੇ ਹਨ। ਪੰਚਕੁਲਾ ਤੋਂ ਕਾਂਗਰਸ ਦੇ ਚੰਦਰ ਮੋਹਨ ਜਿੱਤੇ ਹਨ। ਰੌਦੌਰ ਤੋਂ ਭਾਜਪਾ ਦੇ ਸ਼ਾਮ ਸਿੰਘ ਰਾਣਾ ਜਿੱਤੇ ਹਨ। ਗੜ੍ਹੀ ਸਾਂਪਲਾ ਕਿਲੋਈ ਤੋਂ ਭੁਪਿੰਦਰ ਹੁੱਡਾ ਜਿੱਤੇ ਹਨ। ਲਾਡਵਾ ਤੋਂ ਭਾਜਪਾ ਦਾ ਮੁੱਖ ਮੰਤਰੀ ਚਿਹਰਾ ਨਾਇਬ ਸਿੰਘ ਸੈਣੀ ਜਿੱਤੇ ਹਨ। ਹਿਸਾਰ ਤੋਂ ਆਜ਼ਾਦ ਉਮੀਦਵਾਰ ਸਾਵਿਤਰੀ ਜਿੰਦਲ ਜਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ