ਭੁਲੱਥ ਇਲਾਕੇ ਦੀਆਂ ਮੰਡੀਆਂ ਅੰਦਰ ਆੜ੍ਹਤੀ ਯੂਨੀਅਨਾਂ ਦੀ ਹੜਤਾਲ ਖ਼ਤਮ
ਭੁਲੱਥ, 8 ਅਕਤੂਬਰ (ਮੇਹਰ ਚੰਦ ਸਿੱਧੂ) - ਸਬ ਡਵੀਜ਼ਨ ਕਸਬਾ ਭੁਲੱਥ ਇਲਾਕੇ ਦੀਆਂ ਦਾਣਾ ਮੰਡੀਆਂ 'ਚ ਜਿਵੇਂ ਰਾਮਗੜ੍ਹ, ਖੱਸਣ, ਚੌਂਕ ਬਜਾਜ ਭੱਠਾ ਤੇ ਪੱਕੀ ਦਾਣਾ ਮੰਡੀ ਭੁਲੱਥ 'ਚ ਆੜਤੀਆਂ ਦੀ ਹੜਤਾਲ ਖ਼ਤਮ ਹੋਣ 'ਤੇ ਝੋਨੇ ਦੀ ਖ਼ਰੀਦ ਦਾ ਕੰਮ ਜ਼ੋਰਾਂ ਨਾਲ ਸ਼ੁਰੂ ਹੋ ਗਿਆ ਹੈ । ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੀ ਮੁੱਖ ਮੰਤਰੀ ਭਗਵੰਤ ਨਾਲ ਹੋਈ ਮੀਟਿੰਗ ਤੋਂ ਬਾਅਦ ਆੜਤੀਆਂ ਨੇ ਆਪਣੀ ਹੜਤਾਲ ਵਾਪਿਸ ਲੈ ਲਈ ਹੈ ਅਤੇ ਕਈ ਮੰਡੀਆਂ ਵਿਚ ਅੱਜ 6 ਦਿਨਾਂ ਬਾਅਦ ਝੋਨੇ ਦੀ ਖ਼ਰੀਦ ਸ਼ੁਰੂ ਹੋ ਗਈ ਹੈ ।