ਹਰਿਆਣਾ ਚੋਣਾਂ: ਨੂਹ ਤੋਂ ਕਾਂਗਰਸੀ ਉਮੀਦਵਾਰ ਆਫ਼ਤਾਬ ਅਹਿਮਦ ਦੀ ਜਿੱਤ
ਹਰਿਆਣਾ, 8 ਅਕਤੂਬਰ- ਹਰਿਆਣਾ ਦੇ ਵਿਧਾਨ ਸਭਾ ਹਲਕਾ ਨੂਹ ਵਿਖੇ ਕਾਂਗਰਸ ਦੇ ਉਮੀਦਵਾਰ ਆਫ਼ਤਾਬ ਅਹਿਮਦ ਨੇ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੂੰ 91833 ਵੋਟਾਂ ਮਿਲੀਆਂ ਹਨ। ਇਨੈਲੋ ਦੇ ਉਮੀਦਵਾਰ ਤਾਹਿਰ ਹੁਸੈਨ ਦੂਜੇ ਨੰਬਰ ’ਤੇ ਰਹੇ ਅਤੇ ਭਾਜਪਾ ਉਮੀਦਵਾਰ ਸੰਜੇ ਸਿੰਘ 15902 ਵੋਟਾਂ ਹਾਸਲ ਕਰ ਤੀਜੇ ਸਥਾਨ ’ਤੇ ਰਹੇ ਹਨ।