ਜੰਮੂ ਕਸ਼ਮੀਰ ਚੋਣਾਂ: ਉਮਰ ਅਬਦੁੱਲਾ ਬਡਗਾਮ ਤੇ ਗੰਦਰਬਲ ਦੋਵਾਂ ਸੀਟਾਂ ਤੋਂ ਅੱਗੇ
ਸ੍ਰੀਨਗਰ, 8 ਅਕਤੂਬਰ- ਜੰਮੂ-ਕਸ਼ਮੀਰ ’ਚ ਵੋਟਾਂ ਦੀ ਗਿਣਤੀ ਜਾਰੀ ਹੈ। ਉਮਰ ਅਬਦੁੱਲਾ ਬਡਗਾਮ ਅਤੇ ਗੰਦਰਬਲ ਦੋਵਾਂ ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਰੁਝਾਨਾਂ ਵਿਚ ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਗਠਜੋੜ 45 ਸੀਟਾਂ ’ਤੇ ਅੱਗੇ ਹੈ। ਭਾਜਪਾ 29 ਸੀਟਾਂ ’ਤੇ, ਪੀ.ਡੀ.ਪੀ.5 ’ਤੇ ਅਤੇ ਆਜ਼ਾਦ ਤੇ ਛੋਟੀਆਂ ਪਾਰਟੀਆਂ 12 ਸੀਟਾਂ ’ਤੇ ਅੱਗੇ ਹਨ। ਦੱਸ ਦੇਈਏ ਕਿ ਬਹੁਮਤ ਦਾ ਅੰਕੜਾ 46 ਹੈ।