ਹਰਿਆਣਾ ਚੋਣਾਂ: ਸਾਰੀਆਂ ਸੀਟਾਂ ਦੇ ਰੁਝਾਨ ਆਏ ਸਾਹਮਣੇ, ਕਾਂਗਰਸ 56 ’ਤੇ ਅੱਗੇ
ਹਰਿਆਣਾ, 8 ਅਕਤੂਬਰ- ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਸਾਹਮਣੇ ਆਏ ਰੁਝਾਨਾਂ ਅਨੁਸਾਰ ਕਾਂਗਰਸ 56, ਭਾਜਪਾ 23, ਆਈ.ਐਲ.ਐਲ. ਡੀ. 3, ਤੇ ਹੋਰਾਂ ਨੂੰ 8 ਸੀਟਾਂ ਮਿਲੀਆਂ ਹਨ। ਜਦਕਿ ਆਪ ਤੇ ਜੇ.ਜੇ.ਪੀ. ਦੇ ਹਿੱਸੇ ਇਕ ਵੀ ਸੀਟ ਨਹੀਂ ਆਈ ਹੈ। ਰੁਝਾਨਾਂ ਵਿਚ ਅੰਬਾਲਾ ਕੈਂਟ ਤੋਂ ਅਨਿਲ ਵਿੱਜ ਅੱਗੇ ਰਹੇ ਹਨ। ਇਸ ਤਰ੍ਹਾਂ ਲਾਡਵਾ ਸੀਟ ਤੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੀ ਅੱਗੇ ਹਨ।