ਹੈਦਰਾਬਾਦ 'ਚ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਮਰਾਨ ਹਾਸ਼ਮੀ ਜ਼ਖਮੀ ਹੋਇਆ
ਹੈਦਰਾਬਾਦ (ਤੇਲੰਗਾਨਾ), 7 ਅਕਤੂਬਰ (ਏ.ਐਨ.ਆਈ.) : ਅਭਿਨੇਤਾ ਇਮਰਾਨ ਹਾਸ਼ਮੀ ਹੈਦਰਾਬਾਦ ਵਿਚ ਆਪਣੀ ਆਉਣ ਵਾਲੀ ਫਿਲਮ 'ਗੁਡਾਚਾਰੀ 2' ਲਈ ਇਕ ਐਕਸ਼ਨ ਸੀਨ ਕਰਦੇ ਹੋਏ ਜ਼ਖਮੀ ਹੋ ਗਿਆ । ਇਮਰਾਨ ਦੀ ਗਰਦਨ 'ਤੇ ਡੂੰਘਾ ਕੱਟ ਲੱਗਾ ਹੈ, ਦੇ ਮੰਗਲਵਾਰ ਨੂੰ ਮੁੰਬਈ ਪਰਤਣ ਦੀ ਉਮੀਦ ਹੈ ।