ਪੱਛਮੀ ਬੰਗਾਲ : ਕੋਲੇ ਦੀ ਖਾਨ 'ਚ ਧਮਾਕੇ ਵਿਚ 6 ਦੀ ਮੌਤ
ਕੋਲਕਾਤਾ (ਪੱਛਮੀ ਬੰਗਾਲ), 7 ਅਕਤੂਬਰ-ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਇਕ ਕੋਲੇ ਦੀ ਖਾਨ ਵਿਚ ਇਕ ਟਰੱਕ ਵਿਚ ਰੱਖੇ ਵਿਸਫੋਟਕ ਦੇ ਧਮਾਕੇ ਵਿਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਪੱਛਮੀ ਬੰਗਾਲ ਪਾਵਰ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਡਬਲਯੂ.ਬੀ.ਪੀ.ਡੀ.ਸੀ.ਐਲ.) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ਗੰਗਾਰਾਮਚਕ ਅਤੇ ਗੰਗਾਰਾਮਚਕ-ਭਾਦੁਲੀਆ ਕੋਲਾ ਖਾਣਾਂ ਵਿਚ ਯੋਜਨਾਬੱਧ ਧਮਾਕਿਆਂ ਲਈ ਟਰੱਕ ਵਿਚ ਡੈਟੋਨੇਟਰ ਲਿਜਾਏ ਜਾ ਰਹੇ ਸਨ।