ਅਟਾਰੀ ਸਰਹੱਦ ਨਜ਼ਦੀਕ ਪਾਕਿਸਤਾਨ ਤੋਂ ਆਈ ਇਕ ਪੈਕੇਟ ਹੈਰੋਇਨ ਬਰਾਮਦ
ਅਟਾਰੀ (ਅੰਮ੍ਰਿਤਸਰ), 7 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਪਾਕਿਸਤਾਨੀ ਤਸਕਰਾਂ ਵਲੋਂ ਅੱਜ ਅਟਾਰੀ ਸਰਹੱਦ ਦੇ ਖੇਤਰ ਅੰਦਰ ਸਾਹਮਣੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਅੰਦਰ ਸੁੱਟਿਆ ਇਕ ਪੈਕੇਟ ਹੈਰੋਇਨ ਦਾ ਬਰਾਮਦ ਹੋਇਆ ਹੈ I ਇਹ ਪੈਕੇਟ ਬੀ.ਐਸ.ਐਫ. ਦੀ ਟੁਕੜੀ ਵਲੋਂ ਅਟਾਰੀ ਸਰਹੱਦ ਦੇ ਨਜ਼ਦੀਕ ਕੰਡਿਆਂ ਵਾਲੀ ਤਾਰ 'ਤੇ ਕੀਤੀ ਜਾ ਰਹੀ ਗਸ਼ਤ ਦੌਰਾਨ ਮਿਲਿਆ ਹੈ।