ਭਾਰਤ ਤੇ ਮਾਲਦੀਵ ਦੇ ਸੰਬੰਧ ਹਨ ਸਦੀਆਂ ਪੁਰਾਣੇ- ਪ੍ਰਧਾਨ ਮੰਤਰੀ ਮੋਦੀ
ਨਵੀਂ ਦਿੱਲੀ, 7 ਅਕਤੂਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ, ਮੈਂ ਰਾਸ਼ਟਰਪਤੀ ਮੁਈਜ਼ੂ ਅਤੇ ਉਨ੍ਹਾਂ ਦੇ ਵਫ਼ਦ ਦਾ ਹਾਰਦਿਕ ਸਵਾਗਤ ਕਰਦਾ ਹਾਂ। ਭਾਰਤ ਅਤੇ ਮਾਲਦੀਵ ਦੇ ਸੰਬੰਧ ਸਦੀਆਂ ਪੁਰਾਣੇ ਹਨ। ਭਾਰਤ ਮਾਲਦੀਵ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਅਤੇ ਮਿੱਤਰ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮੇਸ਼ਾ ਹੀ ਮਾਲਦੀਵ ਲਈ ਪਹਿਲੇ ਜਵਾਬਦੇਹ ਦੀ ਭੂਮਿਕਾ ਨਿਭਾਈ ਹੈ ਤੇ ਭਾਰਤ ਨੇ ਹਮੇਸ਼ਾ ਇਕ ਗੁਆਂਢੀ ਦੇਸ਼ ਦੀ ਜ਼ਿੰਮੇਵਾਰੀਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਵਿਕਾਸ ਸਾਂਝੇਦਾਰੀ ਸਾਡੇ ਆਪਸੀ ਸੰਬੰਧਾਂ ਦਾ ਇਕ ਮਹੱਤਵਪੂਰਨ ਥੰਮ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ, ਭਾਰਤ ਦੇ ਸਹਿਯੋਗ ਨਾਲ ਬਣਾਈਆਂ ਗਈਆਂ 700 ਤੋਂ ਵੱਧ ਸਮਾਜਿਕ ਰਿਹਾਇਸ਼ੀ ਇਕਾਈਆਂ ਮਾਲਦੀਵ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਇਸ ਦੇ ਨਾਲ ਹੀ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ, ਅਸੀਂ ਮੁਕਤ ਵਪਾਰ ਸਮਝੌਤੇ ’ਤੇ ਚਰਚਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।