JALANDHAR WEATHER

ਆਪਣੀ ਸਿਹਤ ਸੰਬੰਧੀ ਫੈਲ ਰਹੀਆਂ ਅਫ਼ਵਾਹਾਂ ਬਾਰੇ ਬੋਲੇ ਰਤਨ ਟਾਟਾ, ‘ਚਿੰਤਾ ਦੀ ਨਹੀਂ ਹੈ ਕੋਈ ਗੱਲ’

ਮੁੰਬਈ, 7 ਅਕਤੂਬਰ- ਟਾਟਾ ਗਰੁੱਪ ਦੇ ਸਾਬਕਾ ਚੇਅਰਪਰਸਨ ਰਤਨ ਟਾਟਾ ਨੂੰ ਹਾਲ ਹੀ ਵਿਚ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਸੰਬੰਧੀ ਇੰਸਟਾਗ੍ਰਾਮ ’ਤੇ ਪਾਈ ਇਕ ਪੋਸਟ ਵਿਚ ਉਨ੍ਹਾਂ ਕਿਹਾ ਕਿ ਉਮਰ ਅਤੇ ਸੰਬੰਧਿਤ ਡਾਕਟਰੀ ਸਥਿਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਉਹ ਡਾਕਟਰੀ ਜਾਂਚ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਆਪਣੀ ਸਿਹਤ ਬਾਰੇ ਫੈਲ ਰਹੀਆਂ ਅਫਵਾਹਾਂ ਤੋਂ ਜਾਣੂ ਹਾਂ ਅਤੇ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਇਹ ਦਾਅਵੇ ਬੇਬੁਨਿਆਦ ਹਨ। ਮੇਰੀ ਉਮਰ ਅਤੇ ਸੰਬੰਧਿਤ ਡਾਕਟਰੀ ਸਥਿਤੀਆਂ ਕਾਰਨ ਮੈਂ ਵਰਤਮਾਨ ਵਿਚ ਡਾਕਟਰੀ ਜਾਂਚ ਕਰਵਾ ਰਿਹਾ ਹਾਂ। ਉਨ੍ਹਾਂ ਅੱਗੇ ਦੱਸਿਆ ਕਿ ਚਿੰਤਾ ਦਾ ਕੋਈ ਕਾਰਨ ਨਹੀਂ ਹੈ। ਮੈਂ ਬੇਨਤੀ ਕਰਦਾ ਹਾਂ ਕਿ ਜਨਤਾ ਤੇ ਮੀਡੀਆ ਗਲਤ ਅਫ਼ਵਾਹਾਂ ਫੈਲਾਉਣ ਤੋਂ ਬੱਚਣ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ