JALANDHAR WEATHER

ਉਦਯੋਗਿਕ ਜ਼ਮੀਨ ਨੂੰ ਰੀਅਲ ਅਸਟੇਟ ਉਦੇਸ਼ਾਂ ਲਈ ਵਰਤਣ ਦੀ ਜਾਂਚ ਕਰ ਰਹੀ ਈ.ਡੀ

ਲੁਧਿਆਣਾ, 7 ਅਕਤੂਬਰ (ਜਗਮੀਤ ਸਿੰਘ)- ਈ.ਡੀ. ਟੀਮ ਵਲੋਂ ਲੁਧਿਆਣਾ ਵਿਚ ਰੀਅਲ ਅਸਟੇਟ ਨਾਲ ਜੁੜੇ ਹੋਏ ਆਪ ਦੇ ਸੱਤਾਧਾਰੀ ਐਮ.ਪੀ. ਸੰਜੀਵ ਅਰੋੜਾ ਦੇ ਨਾਲ ਨਾਲ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਹੇਮੰਤ ਸੂਦ ਅਤੇ ਪ੍ਰਦੀਪ ਅਗਰਵਾਲ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਉਪਰ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਮ.ਪੀ. ਅਰੋੜਾ ਉਪਰ ਇਹ ਛਾਪੇਮਾਰੀ ਉਦਯੋਗਿਕ ਉਦੇਸ਼ਾਂ ਲਈ ਸਰਕਾਰ ਕੋਲੋਂ ਸਸਤੀ ਜ਼ਮੀਨ ਲੈ ਕੇ ਉਸ ਜ਼ਮੀਨ ਨੂੰ ਰੀਅਲ ਅਸਟੇਟ ਕਾਰੋਬਾਰ ਲਈ ਵਰਤੋਂ ਵਿਚ ਲਿਆਉਣ ਦੇ ਚੱਲਦੇ ਹੀ ਇਹ ਛਾਪੇਮਾਰੀ ਕੀਤੀ ਗਈ ਹੈ। ਸਰਕਾਰ ਕੋਲੋਂ ਲਈ ਗਈ ਸਸਤੀ ਜ਼ਮੀਨ ਨੂੰ ਹਜ਼ਾਰਾਂ ਰੁਪਏ ਗਜ਼ ਦੇ ਹਿਸਾਬ ਨਾਲ ਰੀਅਲ ਅਸਟੇਟ ਵਿਚ ਬਦਲ ਕੇ ਵੇਚਿਆ ਜਾ ਰਿਹਾ ਹੈ। ਕਾਰੋਬਾਰੀ ਹੇਮੰਤ ਸੂਦ ਉਪਰ ਛਾਪੇਮਾਰੀ ਨੂੰ ਹਵਾਲਾ ਕਾਰੋਬਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ