ਨਸ਼ੀਲਾ ਟੀਕਾ ਲਾਉਣ ਨਾਲ ਨੌਜਵਾਨ ਦੀ ਹੋਈ ਮੌਤ
ਝਬਾਲ, 19 ਜੂਨ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਕੋਟ ਸਿਵਿਆਂ ਵਿਖੇ ਨਸ਼ੀਲਾ ਟੀਕਾ ਲਾਉਣ ਨਾਲ ਨੌਜਵਾਨ ਹਰਜੀਤ ਸਿੰਘ ਪੁੱਤਰ ਕੇਵਲ ਸਿੰਘ ਦੀ ਮੌਤ ਹੋ ਗਈ।ਮ੍ਰਿਤਕ ਦੀ ਮਾਤਾ ਅਮਰਜੀਤ ਕੌਰ ਨੇ ਦੱਸਿਆਂ ਕਿ ਉਸ ਨੇ ਅਨੇਕਾਂ ਵਾਰ ਥਾਣਾ ਮੁਖੀ ਝਬਾਲ ਨੂੰ ਫ਼ੌਨ ਕਰਕੇ ਪਿੰਡ ਦੋਦੇ ਤੇ ਝਬਾਲ ਵਿਖੇ ਸ਼ਰੇਆਮ ਵਿਕ ਰਹੇ ਨਸ਼ੀਲੇ ਪਦਾਰਥਾਂ ਤੋਂ ਜਾਣੂ ਕਰਵਾਇਆ,ਪਰ ਥਾਣਾ ਮੁਖੀ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਉਨ੍ਹਾਂ ਕੋਲ ਮੁਲਾਜ਼ਮਾਂ ਦੀ ਘਾਟ ਹੈ।