ਹਰਿਆਣਾ ਚੋਣਾਂ : ਲੋਕਾਂ ਨੇ ਮੈਨੂੰ ਸੰਸਦ ਮੈਂਬਰ ਚੁਣਿਆ ਸੀ, ਹੁਣ ਵਿਧਾਇਕ ਵੀ ਚੁਣਨਗੇ - ਨਾਇਬ ਸਿੰਘ ਸੈਣੀ
ਕੁਰੂਕਸ਼ੇਤਰ (ਹਰਿਆਣਾ), 10 ਸਤੰਬਰ - ਲਾਡਵਾ ਹਲਕੇ ਤੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ, "ਮੈਂ ਪਾਰਟੀ ਦੇ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ। ਮੈਂ ਲਾਡਵਾ ਦੇ ਲੋਕਾਂ ਅੱਗੇ ਵੀ ਸਿਰ ਝੁਕਾਉਂਦਾ ਹਾਂ। ਅੱਜ ਪਾਰਟੀ ਦਫ਼ਤਰ ਦਾ ਰਸਮੀ ਉਦਘਾਟਨ ਕੀਤਾ ਗਿਆ ਹੈ। ਇਸ ਤੋਂ ਬਾਅਦ ਮੈਂ ਲਾਡਵਾ ਦੇ ਲੋਕਾਂ ਦਾ ਆਸ਼ੀਰਵਾਦ ਲੈਣ ਜਾਵਾਂਗਾ, ਜੋ ਮੈਨੂੰ ਮਿਲ ਰਿਹਾ ਹੈ, ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ... ਲੋਕਾਂ ਨੇ ਮੈਨੂੰ ਇੱਥੋਂ ਸੰਸਦ ਮੈਂਬਰ ਚੁਣਿਆ ਸੀ ਤੇ ਹੁਣ ਉਹ ਮੈਨੂੰ ਇੱਥੋਂ ਵਿਧਾਇਕ ਵੀ ਚੁਣਨਗੇ।"