JALANDHAR WEATHER

ਚੱਕੀ ਦਰਿਆ ਵਿਚ ਡੁੱਬੇ ਲੜਕੇ ਦੀ ਲਾਸ਼ ਬਰਾਮਦ

ਪਠਾਨਕੋਟ, 4 ਅਕਤੂਬਰ (ਸੰਧੂ)- ਪਠਾਨਕੋਟ ਦੇ ਸੁਤੰਤਰਤਾ ਸੈਨਾਨੀ ਜਥੇਦਾਰ ਕੇਸਰ ਸਿੰਘ ਮਾਰਗ ’ਤੇ ਸਥਿਤ ਬਸੰਤ ਕਾਲੋਨੀ ਨਿਵਾਸੀ ਪੂਜਾ ਦੀ ਸਮੱਗਰੀ ਪ੍ਰਵਾਹ ਕਰਨ ਚੱਕੀ ਦਰਿਆ ਵਿਖੇ ਗਏ ਸੀ, ਜਿਥੇ ਸਮੱਗਰੀ ਪ੍ਰਵਾਹ ਕਰਨ ਮੌਕੇ ਪਿਤਾ ਪੁੱਤਰ ਡੁੱਬ ਗਏ ਸਨ, ਪਿਤਾ ਦੀ ਲਾਸ਼ ਬੀਤੇ ਕੱਲ੍ਹ ਸਵੇਰੇ ਹੀ ਐਨ.ਡੀ.ਆਰ.ਐਫ਼. ਟੀਮ ਅਤੇ ਪੁਲਿਸ ਨੇ ਬਰਾਮਦ ਕਰ ਲਈ ਸੀ , ਜਦੋਂ ਕਿ ਪੁੱਤਰ ਦੀ ਭਾਲ ਜਾਰੀ ਸੀ, ਬੀਤੇ ਦਿਨ ਹਨੇਰਾ ਹੋਣ ਕਰਕੇ ਪੁੱਤਰ ਉਜਾਸ ਦੀ ਭਾਲ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਸਵੇਰੇ ਮੁੜ ਤੋਂ ਪੁਲਿਸ ਨੇ ਐਨ.ਡੀ.ਆਰ.ਐਫ. ਟੀਮ ਨਾਲ ਮਿਲ ਕੇ ਚੱਕੀ ਦਰਿਆ ਵਿਚ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿਚ ਸਵੇਰੇ ਉਜਾਸ ਦੀ ਮ੍ਰਿਤਕ ਦੇਹ ਵੀ ਬਰਾਮਦ ਕਰ ਲਈ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ