JALANDHAR WEATHER

ਪਿੰਡ ਬੂਥਗ਼ੜ ਦੀ ਸਾਰੀ ਪੰਚਾਇਤ ਦੀ ਹੋਈ ਸਰਬਸੰਮਤੀ ਨਾਲ ਚੋਣ

ਸੜੋਆ, (ਨਵਾਂਸ਼ਹਿਰ), 4 ਅਕਤੂਬਰ (ਹਰਮੇਲ ਸਿੰਘ ਸਹੂੰਗੜਾ)- 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤਾਂ ’ਚ ਬਲਾਕ ਸੜੋਆ ਜ਼ਿਲ੍ਹਾ ਨਵਾਂਸ਼ਹਿਰ ਦੇ ਕੁਝ ਪਿੰਡਾਂ ’ਚ ਸਰਬਸੰਮਤੀ ਦਾ ਰੁਝਾਨ ਦੇਖਣ ਨੂੰ ਮਿਲਿਆ। ਇਸ ਤਰ੍ਹਾਂ ਬਲਾਕ ਸੜੋਆ ਦੇ ਪਿੰਡ ਬੂਥਗੜ ਦੇ ਤੀਰਥ ਰਾਮ ਨੂੰ ਸਰਪੰਚ ਤੇ ਬਾਕੀ ਮੈਂਬਰਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ ਤੇ ਅੱਜ ਸਾਰਿਆਂ ਨੇ ਆਪਣੇ ਪੇਪਰ ਰਿੰਟਰਰਿੰਗ ਅਫ਼ਸਰ ਅਮਰਜੀਤ ਖਟਕੜ ਡਿਪਟੀ ਡੀ. ਓ. ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਦਾਖ਼ਲ ਕਰਵਾਏ ਤੇ ਪੇਪਰ ਦਾਖ਼ਲ ਕਰਵਾੳਣ ਵਾਲੀਆਂ ਦੀ ਭੀੜ ਲੱਗੀ ਹੋਈ। ਇਸ ਮੌਕੇ ਨਿਰਮਲ ਨਵਾਂਗਰਾਈ, ਜਗਮੋਹਣ ਸਿੰਘ, ਸੁਰਜੀਤ ਕੌਰ ਪੰਚ, ਸੁਰਜੀਤ ਰਾਮ ਪੰਚ, ਸੰਤੋਸ਼, ਸੁਰਿੰਦਰ ਕੁਮਾਰ ਪੰਚ ਅਤੇ ਤੇਲੂ ਰਾਮ ਆਦਿ ਪੰਚ ਚੁਣੇ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ