JALANDHAR WEATHER

ਹਿਮਾਚਲ ਪ੍ਰਦੇਸ਼ ਤੋਂ ਭਲਕੇ ਆ ਰਹੀ ਵਾਲਮੀਕਿ ਸ਼ੋਭਾਯਾਤਰਾ ਵਿਚ ਪੰਜਾਬ ਦਾ ਸਮੁੱਚਾ ਵਾਲਮੀਕਿ ਸਮਾਜ ਸ਼ਾਮਿਲ ਹੋਵੇ - ਖੋਸਲਾ

ਭੁਲੱਥ, (ਕਪੂਰਥਲਾ), 3 ਅਕਤੂਬਰ (ਮੇਹਰ ਚੰਦ ਸਿੱਧੂ)- ਅੱਜ ਭਗਵਾਨ ਵਾਲਮੀਕਿ ਸਤਿਕਾਰ ਕਮੇਟੀ (ਭਾਰਤ) ਅਤੇ ਡੈਮੋਕ੍ਰੇਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁਖ ਸਿੰਘ ਖੋਸਲਾ ਦੀ ਅਗਵਾਈ ਹੇਠ ਮੰਗਤ ਰਾਮ ਕਲਿਆਣ ਦੇ ਗ੍ਰਹਿ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਗੁਰਮੁਖ ਸਿੰਘ ਖੋਸਲਾ ਨੇ ਕਿਹਾ 5 ਅਕਤੂਬਰ ਕੱਲ੍ਹ ਨੂੰ ਹਿਮਾਚਲ ਪ੍ਰਦੇਸ਼ ਤੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਪਹਿਲੀ ਵਿਸ਼ਾਲ ਵਾਲਮੀਕਿ ਸ਼ੋਭਾਯਾਤਰਾ ਵਾਲਮੀਕਿ ਤੀਰਥ ਅੰਮ੍ਰਿਤਸਰ ਪੰਜਾਬ ਵਿਖ਼ੇ ਭਗਵਾਨ ਵਾਲਮੀਕਿ ਜੀ ਦੇ ਦਰਸ਼ਨਾਂ ਲਈ ਆ ਰਹੀ ਹੈ। ਗੁਰਮੁਖ ਸਿੰਘ ਖੋਸਲਾ ਨੇ ਕਿਹਾ ਕਿ ਇਹ ਸ਼ੋਭਾਯਾਤਰਾ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਮਨਾਲੀ, ਕੁੱਲੂ, ਮੰਡੀ, ਪੰਡੋਹ, ਸੁੰਦਰ ਨਗਰ, ਬਿਲਾਸਪੁਰ, ਹਮੀਰਪੁਰ, ਕੀਰਤਪੁਰ ਸਾਹਿਬ, ਪਾਉਂਟਾ ਸਾਹਿਬ, ਧਰਮਸ਼ਾਲਾ, ਸ਼ਿਮਲਾ, ਸੋਲਨ, ਊਨਾ ਅਤੇ ਹੋਰਨਾਂ ਸ਼ਹਿਰਾਂ ਤੋਂ ਹੁੰਦੇ ਹੋਏ ਹੁਸ਼ਿਆਰਪੁਰ ਪੰਜਾਬ ਵਿਚ ਪ੍ਰਵੇਸ਼ ਕਰੇਗੀ। ਉੱਥੇ ਪ੍ਰਧਾਨ ਵਿਕਾਸ ਹੰਸ ਅਤੇ ਹੁਸ਼ਿਆਰਪੁਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸ਼ੋਭਾਯਾਤਰਾ ਹੁਸ਼ਿਆਰਪੁਰ ਤੋਂ ਰਵਾਨਾ ਹੋ ਕੇ ਜਲੰਧਰ ਪਹੁੰਚੇਗੀ, ਜਲੰਧਰ ਤੋਂ ਰਵਾਨਾ ਹੋ ਕੇ ਵਾਲਮੀਕਿ ਤੀਰਥ ਅੰਮ੍ਰਿਤਸਰ ਪਹੁੰਚੇਗੀ। ਗੁਰਮੁਖ ਸਿੰਘ ਖੋਸਲਾ ਨੇ ਸਮੁੱਚੇ ਵਾਲਮੀਕਿ ਸਮਾਜ ਅਤੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹੋਏ ਇਸ ਸ਼ੋਭਾਯਾਤਰਾ ਵਿਚ ਸ਼ਾਮਿਲ ਹੋ ਕੇ ਆਈ ਹੋਈ ਸ਼ੋਭਾਯਾਤਰਾ ਦਾ ਸਵਾਗਤ ਕਰੀਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ