1984 ਸਿੱਖ ਵਿਰੋਧੀ ਦੰਗੇ ਜਗਦੀਸ਼ ਟਾਈਟਲਰ ਕੇਸ: ਬਿਆਨ ਦਰਜ ਕਰਵਾਉਣ ਲਈ ਅਦਾਲਤ ਪੁੱਜੀ ਸ਼ਿਕਾਇਤਕਰਤ
ਨਵੀਂ ਦਿੱਲੀ, 3 ਅਕਤੂਬਰ- 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਦੋਸ਼ੀ ਜਗਦੀਸ਼ ਟਾਈਟਲਰ ਖ਼ਿਲਾਫ਼ ਬਿਆਨ ਦਰਜ ਕਰਵਾਉਣ ਲਈ ਸ਼ਿਕਾਇਤਕਰਤਾ ਲਖਵਿੰਦਰ ਕੌਰ ਆਪਣਾ ਬਿਆਨ ਦਰਜ ਕਰਵਾਉਣ ਲਈ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਪਹੁੰਚੀ। 1 ਨਵੰਬਰ 1984 ਨੂੰ ਪੁਲ ਬੰਗਸ਼ ਗੁਰਦੁਆਰੇ ਦੇ ਬਾਹਰ ਹੋਏ ਦੰਗਿਆਂ ਵਿਚ ਉਸ ਦਾ ਪਤੀ ਬਾਦਲ ਸਿੰਘ ਅਤੇ ਦੋ ਹੋਰ ਮਾਰੇ ਗਏ ਸਨ। ਰਾਉਜ਼ ਐਵੇਨਿਊ ਅਦਾਲਤ ਨੇ 13 ਸਤੰਬਰ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕੀਤੇ ਸਨ।