ਕਾਂਗਰਸ ਹੈ ਝੂਠ ਦੀ ਫੈਕਟਰੀ- ਅਨੁਰਾਗ ਠਾਕੁਰ
ਚੰਡੀਗੜ੍ਹ, 3 ਅਕਤੂਬਰ- ਕਰਨਾਟਕ ਦੇ ਮੰਤਰੀ ਦਿਨੇਸ਼ ਗੁੰਡੂ ਰਾਓ ਦੇ ਬਿਆਨ ’ਤੇ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਕਾਂਗਰਸ ਝੂਠ ਦੀ ਫੈਕਟਰੀ ਹੈ... ਭਾਰਤ ਵੀਰ ਸਾਵਰਕਰ ਦੀ ਬੇਅਦਬੀ ਨੂੰ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀਰ ਸਾਵਰਕਰ ਤੋਂ ਕੁਝ ਨਹੀਂ ਸਿੱਖਿਆ, ਜਿਨ੍ਹਾਂ ਆਪਣਾ ਜੀਵਨ ਰਾਸ਼ਟਰ ਲਈ ਸਮਰਪਿਤ ਕਰ ਦਿੱਤਾ... ਆਰਟੀਕਲ 370 ਕਾਂਗਰਸ ਪਾਰਟੀ ਨੇ ਦਿੱਤਾ ਸੀ ਤੇ ਇਹ ਜਵਾਹਰ ਲਾਲ ਨਹਿਰੂ ਦੀ ਗਲਤੀ ਸੀ ਅਤੇ ਹਜ਼ਾਰਾਂ ਲੋਕ ਮਾਰੇ ਗਏ, ਉਨ੍ਹਾਂ ਨੇ ਇਸ ਲਈ ਕਦੇ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਦਾ ਅਪਮਾਨ ਕਰਕੇ ਉਨ੍ਹਾਂ ਨੇ ਦਿਖਾਇਆ ਹੈ ਕਿ ਉਹ ਆਜ਼ਾਦੀ ਘੁਲਾਟੀਆਂ ਦਾ ਸਨਮਾਨ ਨਹੀਂ ਕਰਦੇ ਹਨ। ਕਾਂਗਰਸ ਸਰਕਾਰ ਦੇ ਦੌਰਾਨ ਸਰਦਾਰ ਭਗਤ ਸਿੰਘ ਨੂੰ ਕਿਤਾਬਾਂ ਵਿਚ ਵੱਖਵਾਦੀ ਕਿਹਾ ਜਾਂਦਾ ਸੀ। ਦੇਸ਼ ਨੂੰ ਤੋੜਨ ਦੀ ਚਾਹ ਰੱਖਣ ਵਾਲਿਆਂ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਿਲ ਕਰਕੇ ਰਾਹੁਲ ਗਾਂਧੀ ਟੁਕੜੇ ਟੁਕੜੇ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ।