JALANDHAR WEATHER

ਕਿਸਾਨ ਆਗੂ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਸਮਾਧ ਵਿਖੇ ਹੋਏ ਨਤਮਸਤਕ

ਅਟਾਰੀ (ਅੰਮ੍ਰਿਤਸਰ), 31 ਦਸੰਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦਾ ਵਪਾਰ ਚਲਾਉਣ ਸਬੰਧੀ ਅਟਾਰੀ ਵਿਖੇ ਕੀਤੀ ਗਈ ਕਾਨਫਰੰਸ ਤੋਂ ਪਹਿਲਾਂ ਕਿਸਾਨ ਆਗੂਆਂ ਵਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਵਪਾਰ ਚਲਾਉਣ ਸਬੰਧੀ ਅਰਦਾਸ ਬੇਨਤੀ ਕੀਤੀ। ਇਸ ਮੌਕੇ ਪ੍ਰਧਾਨ ਫੋਕਲਰ ਰਿਸਰਚ ਅਕਾਦਮੀ ਰਮੇਸ਼ ਕੁਮਾਰ ਯਾਦਵ, ਪ੍ਰਧਾਨ ਦਵਿੰਦਰ ਸਿੰਘ ਛੀਨਾ, ਕਾਬਲ ਸਿੰਘ ਛੀਨਾ, ਡਾ. ਇੰਦਰਜੀਤ ਸਿੰਘ ਮਹਿਲਾਂ ਵਾਲਾ, ਪਰਮਜੀਤ ਸਿੰਘ ਘਰਿੰਡੀ ਅਤੇ ਦਿਲਬਾਗ ਸਿੰਘ ਸਰਕਾਰੀਆ ਆਦਿ ਕਿਸਾਨ ਮੌਜੂਦ ਸਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ