ਯੂਨੀਫਾਰਮ ਸਿਵਲ ਕੋਡ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਹੈ, ਲਾਅ ਕਮਿਸ਼ਨ ਕੋਲ ਲੰਬਿਤ-ਅਰਜੁਨ ਰਾਮ ਮੇਘਵਾਲ
ਨਵੀਂ ਦਿੱਲੀ, 31 ਦਸੰਬਰ (ਏਜੰਸੀਆਂ) : ਯੂਨੀਫਾਰਮ ਸਿਵਲ ਕੋਡ ਲਿਆਉਣ ਲਈ ਸਰਕਾਰ ਦੇ ਇਰਾਦੇ ਨੂੰ ਜ਼ਾਹਰ ਕਰਦੇ ਹੋਏ, ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਯੂ.ਸੀ.ਸੀ. 2024 ਦੀਆਂ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਚੋਣ ਮਨੋਰਥ ਪੱਤਰ ਵਿਚ ਸ਼ਾਮਿਲ ਹੈ ਅਤੇ ਪਾਰਟੀ ਅਜਿਹਾ ਜ਼ਿਕਰ ਕਰਦੀ ਹੈ ਜਦੋਂ ਨੂੰ ਲੱਗਦਾ ਹੈ ਕਿ ਪ੍ਰਸਤਾਵ ਨੂੰ ਲਾਗੂ ਕੀਤਾ ਜਾ ਸਕਦਾ ਹੈ। ਏਐਨਆਈ ਨਾਲ ਇਕ ਇੰਟਰਵਿਊ ਵਿਚ, ਮੇਘਵਾਲ ਨੇ ਕਿਹਾ ਕਿ ਗੋਆ ਵਿਚ ਯੂ.ਸੀ.ਸੀ. ਲਾਗੂ ਕੀਤਾ ਜਾ ਰਿਹਾ ਹੈ ਅਤੇ ਉੱਤਰਾਖੰਡ ਨੇ ਇਸ ਨੂੰ ਲਾਗੂ ਕਰਨ ਲਈ ਇਕ ਕਾਨੂੰਨ ਬਣਾਇਆ ਹੈ।