JALANDHAR WEATHER

ਨਵੇਂ ਸਾਲ ਦੇ ਤੋਹਫ਼ੇ ਵਜੋਂ ਪਟਿਆਲਾ ਰੇਂਜ ਦੇ 126 ਕਾਂਸਟੇਬਲਾਂ ਨੂੰ ਤਰੱਕੀ- ਮਨਦੀਪ ਸਿੰਘ ਸਿੱਧੂ

ਮਲੇਰਕੋਟਲਾ (ਸੰਗਰੂਰ) 31 ਦਸੰਬਰ (ਮੁਹੰਮਦ ਹਨੀਫ਼ ਥਿੰਦ)- ਪਟਿਆਲਾ ਰੇਂਜ ਪਟਿਆਲਾ ਦੇ ਡੀ.ਆਈ.ਜੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੈਂਟਰਲ ਸਨਿਓਰਟੀ ਰੋਸਟਰ ਦੇ ਆਧਾਰ 'ਤੇ ਪਟਿਆਲਾ ਰੇਂਜ ਅਧੀਨ ਆਉਂਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤਾਇਨਾਤ ਵੱਡੀ ਗਿਣਤੀ ਕਾਂਸਟੇਬਲਾਂ ਨੂੰ ਡਿਪਾਰਟਮੈਂਟਲ ਪ੍ਰਮੋਸ਼ਨਲ ਕਮੇਟੀ (ਡੀ.ਪੀ.ਸੀ.) ਦੀ ਮੀਟਿੰਗ ਉਪਰੰਤ ਤਰੱਕੀ ਦੇ ਕੇ ਆਫੀਸ਼ੀਏਟਿੰਗ ਹੈੱਡ ਕਾਂਸਟੇਬਲ ਬਣਾਇਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਤੋਹਫ਼ੇ ਵਜੋਂ ਜ਼ਿਲ੍ਹਾ ਪਟਿਆਲਾ ਦੇ 73 ਕਾਂਸਟੇਬਲਾਂ, ਜੀ.ਆਰ.ਪੀ ਦੇ 19 ਕਾਂਸਟੇਬਲਾਂ, ਸੰਗਰੂਰ ਦੇ 18 ਕਾਂਸਟੇਬਲਾਂ, ਬਰਨਾਲਾ ਦੇ 10 ਕਾਂਸਟੇਬਲਾਂ ਅਤੇ ਮਲੇਰਕੋਟਲਾ ਦੇ 6 ਕਾਂਸਟੇਬਲਾਂ ਨੂੰ ਪਦਉੱਨਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਆਈ.ਜੀ. ਪਟਿਆਲਾ ਰੇਂਜ ਅਧੀਨ ਆਉਂਦੇ 4 ਜ਼ਿਲ੍ਹਿਆਂ ਦੇ 107 ਅਤੇ ਜੀ.ਆਰ.ਪੀ. ਦੇ 19 ਕਰਮਚਾਰੀਆਂ ਸਮੇਤ ਕੁੱਲ 126 ਪੁਲਿਸ ਮੁਲਾਜ਼ਮਾਂ ਨੂੰ ਇਹ ਤਰੱਕੀ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ