JALANDHAR WEATHER

ਅਮਰੀਕਾ ਵਲੋਂ ਸੀਰੀਆ ਚ ਕੀਤੇ ਗਏ ਸਟੀਕ ਹਮਲਿਆਂ ਚ 37 ਮੌਤਾਂ

 ਵਾਸ਼ਿੰਗਟਨ ਡੀ.ਸੀ., 30 ਸਤੰਬਰ - ਅਮਰੀਕਾ ਵਲੋਂ ਸੀਰੀਆ ਵਿਚ ਸਟੀਕ ਹਮਲੇ ਕੀਤੇ ਗਏ ਜਿਨ੍ਹਾਂ ਵਿਚ ਆਈ.ਐਸ.ਆਈ.ਐਸ. ਦੇ ਉੱਚ-ਦਰਜੇ ਦੇ ਨੇਤਾਵਾਂ ਸਮੇਤ 37 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਇਕ ਬਿਆਨ ਵਿਚ, ਯੂ.ਐਸ. ਸੈਂਟਰਲ ਕਮਾਂਡ (ਸੈਂਟਕਾਮ) ਨੇ ਕਿਹਾ, "ਸੈਂਟਕਾਮ ਬਲਾਂ ਨੇ ਸੀਰੀਆ ਵਿਚ ਨਿਸ਼ਾਨਾ ਸਾਧ ਕੇ ਦੋ ਹਮਲਿਆਂ ਨੂੰ ਅੰਜਾਮ ਦਿੱਤਾ, ਜਿਸ ਵਿਚ ਆਈ.ਐਸ.ਆਈ.ਐਸ. ਅਤੇ ਅਲ ਕਾਇਦਾ ਨਾਲ ਸੰਬੰਧਿਤ ਹੁਰਾਸ ਅਲ-ਦੀਨ ਦੇ ਅੱਤਵਾਦੀ ਸੰਗਠਨਾਂ ਦੇ ਕਈ ਸੀਨੀਅਰ ਨੇਤਾਵਾਂ ਸਮੇਤ 37 ਅੱਤਵਾਦੀ ਕਾਰਕੁਨਾਂ ਨੂੰ ਮਾਰ ਦਿੱਤਾ ਗਿਆ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ