JALANDHAR WEATHER

ਪਿੰਡ ਮੰਮਣ 'ਚ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦਾ ਗਠਨ

 ਕੋਟਲੀ ਸੂਰਤ ਮੱਲੀ, 29 ਸਤੰਬਰ (ਕੁਲਦੀਪ ਸਿੰਘ ਨਾਗਰਾ) - ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਮੰਮਣ ਦੇ ਲੋਕਾਂ ਨੇ ਸਰਬਸੰਮਤੀ ਨਾਲ ਗ੍ਰਾਮ ਪੰਚਾਇਤ ਦੀ ਚੋਣ ਕਰਦਿਆਂ ਰਜਿੰਦਰ ਸਿੰਘ ਰਵੀ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਜਿਥੇ ਚੁਣੇ ਗਏ ਸਰਪੰਚ ਰਜਿੰਦਰ ਸਿੰਘ ਰਵੀ ਦਾ ਸਨਮਾਨ ਕੀਤਾ, ਉਥੇ ਸਾਬਕਾ ਸਰਪੰਚ ਬਿਕਰਮ ਸਿੰਘ ਸਾਬਕਾ, ਸੁਖਦੇਵ ਸਿੰਘ ਤੇ ਚੇਅਰਮੈਨ ਸੁੱਚਾ ਸਿੰਘ ਮੰਮਣ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕਰਦਿਆਂ ਪਿੰਡ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਦਾ ਅਹਿਦ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ