JALANDHAR WEATHER

ਪਾਵਰ ਕਾਰਪੋਰੇਸ਼ਨ ਦੀਆਂ ਚੈਕਿੰਗ ਟੀਮਾਂ ਤੋਂ ਦੁਖੀ ਪਿੰਡ ਵਾਸੀ ਪਾਣੀ ਵਾਲੀ ਟੈਕੀ ’ਤੇ ਚੜ੍ਹੇ

ਬਰਨਾਲਾ/ਰੂੜੇਕੇ ਕਲਾਂ, 24 ਸਤੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)- ਪਾਵਰ ਕਾਰਪੋਰੇਸ਼ਨ ਦੀਆਂ ਟੀਮਾਂ ਵਲੋਂ ਚੈਕਿੰਗ ਦੇ ਨਾਂਅ ’ਤੇ ਪਿੰਡਾਂ ਦੇ ਵਸਨੀਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਿਰੋਧ ’ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ ਵਿਚ ਇਕੱਤਰ ਹੋ ਕੇ ਪਿੰਡ ਧੌਲਾ ਵਾਸੀਆਂ ਵਲੋਂ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪਿੰਡ ਦੇ ਪੀੜ੍ਹਤ ਵਿਅਕਤੀ ਵਾਟਰ ਵਰਕਸ ਪਾਣੀ ਵਾਲੀ ਟੈਕੀ ’ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਿੰਡ ਦੇ ਪੀੜ੍ਹਤ ਵਿਅਕਤੀਆਂ ਦਾ ਕਹਿਣਾ ਹੈ ਕਿ ਇਲਾਕੇ ਵਿਚ ਪਿਛਲੇ ਮਹੀਨਿਆਂ ਤੋਂ ਲੈ ਕੇ ਦਰਜਨਾਂ ਚੋਰੀਆਂ, ਲੁੱਟਾਂ, ਖੋਹਾਂ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਸਵੇਰੇ 4-5 ਵਜੇ ਪਿੰਡ ਵਾਸੀਆਂ ਦੇ ਘਰਾਂ ਵਿਚ ਚੋਰਾਂ ਦੀ ਤਰ੍ਹ੍ਹਾਂ ਘਰਾਂ ਦੀਆਂ ਕੰਧਾ ਟੱਪ ਕੇ ਦਾਖਲ ਹੁੰਦੇ ਹਨ ਤੇ ਪਿੰਡ ਵਾਸੀਆਂ ਨੂੰ ਚੈਕਿੰਗ ਦੇ ਨਾਮ ’ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸਰਕਾਰ ਦੇ ਘਟੀਆ ਸਿਸਟਮ ਕਰਕੇ ਪਾਵਰ ਕਾਰਪੋਰੇਸ਼ਨ ਦਾ ਦਿਵਾਲੀਆ ਨਿਕਲ ਚੁੱਕਿਆ ਹੈ। ਘਾਟੇ ਵਿਚ ਚੱਲ ਰਹੇ ਪਾਵਰ ਕਾਰਪੋਰੇਸਨ ਨੂੰ ਠੀਕ ਕਰਨ ਲਈ ਖਪਤਕਾਰਾਂ ’ਤੇ ਭਾਰੀ ਜੁਰਮਾਨੇ ਪਾ ਕੇ ਤੰਗ ਪ੍ਰ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ