JALANDHAR WEATHER

ਕੋਲੇ ਦੀ ਖਾਨ 'ਚ ਵੱਡਾ ਧਮਾਕਾ, 30 ਮਜ਼ਦੂਰਾਂ ਦੀ ਮੌਤ, 17 ਤੋਂ ਵੱਧ ਜ਼ਖ਼ਮੀ

ਤਹਿਰਾਨ , 22 ਸਤੰਬਰ- ਈਰਾਨ 'ਚ ਕੋਲੇ ਦੀ ਖਾਨ 'ਚ ਹੋਏ ਹਾਦਸੇ 'ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ ਦੇ ਸਰਕਾਰੀ ਟੀ.ਵੀ. ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਪੂਰਬੀ ਈਰਾਨ ਦੇ ਤਾਬਾਸ 'ਚ ਸਥਿਤ ਕੋਲੇ ਦੀ ਖਾਨ 'ਚ ਵਾਪਰਿਆ, ਜਿਸ ਤੋਂ ਬਾਅਦ ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ।

ਸਥਾਨਕ ਮੀਡੀਆ ਮੁਤਾਬਕ ਕੋਲੇ ਦੀ ਖਾਨ 'ਚ ਧਮਾਕੇ ਦਾ ਕਾਰਨ ਮੀਥੇਨ ਗੈਸ ਦਾ ਲੀਕ ਹੋਣਾ ਸੀ। ਮੀਥੇਨ ਲੀਕ ਹੋਣ ਕਾਰਨ ਹੋਏ ਜ਼ਬਰਦਸਤ ਧਮਾਕੇ ਨੇ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲੈ ਲਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ