JALANDHAR WEATHER

ਤਲਵੰਡੀ ਭਾਈ : ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ, 1 ਜ਼ਖਮੀ

ਤਲਵੰਡੀ ਭਾਈ, 22 ਸਤੰਬਰ (ਰਵਿੰਦਰ ਸਿੰਘ ਬਜਾਜ)-ਅੱਜ ਦੇਰ ਰਾਤ 8 ਵਜੇ ਦੇ ਕਰੀਬ ਇਥੇ ਤਲਵੰਡੀ ਭਾਈ ਮੇਨ ਚੌਕ ਉਤੇ ਬੱਸ ਥੱਲੇ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬਿੰਦਰ ਸਿੰਘ ਪੁੱਤਰ ਥਾਣਾ ਸਿੰਘ ਵਾਸੀ ਮੰਗੇ ਵਾਲਾ ਅਤੇ ਮੇਜਰ ਸਿੰਘ ਜੋ ਕਿ ਮੇਨ ਚੌਕ ਉਤੇ ਫਰੀਦਕੋਟ ਵਾਲੀ ਸਾਈਡ ਉਤੇ ਖੜ੍ਹੇ ਸਨ, ਮੋਗਾ ਦੀ ਤਰਫੋਂ ਆ ਰਹੀ ਬੱਸ ਜੋ ਕਿ ਫਰੀਦਕੋਟ ਜਾ ਰਹੀ ਸੀ ਅਤੇ ਜੋ ਕਿ ਬੇਧਿਆਨੀ ਨਾਲ ਚਲਾ ਰਿਹਾ ਸੀ, ਉਸ ਦੇ ਥੱਲੇ ਆ ਗਏ, ਜਿਸ ਕਾਰਨ ਬਿੰਦਰ ਸਿੰਘ ਪੁੱਤਰ ਥਾਣਾ ਸਿੰਘ ਵਾਸੀ ਮੰਗੇ ਵਾਲਾ ਜ਼ਿਲ੍ਹਾ ਮੋਗਾ ਦੀ ਮੌਕੇ ਉਤੇ ਹੀ ਮੌਤ ਹੋ ਗਈ। ਥਾਣਾ ਤਲਵੰਡੀ ਭਾਈ ਦੇ ਏ.ਐਸ. ਆਈ. ਕੁਲਵੰਤ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ