JALANDHAR WEATHER

ਚੋਰਾਂ ਵਲੋਂ ਘਰ 'ਤੇ ਤੀਜੀ ਵਾਰ ਹਮਲਾ

ਕਟਾਰੀਆਂ, 22 ਸਤੰਬਰ (ਪ੍ਰੇਮੀ ਸੰਧਵਾਂ)-ਨਵਾਂਸ਼ਹਿਰ ਦੇ ਇਤਿਹਾਸਕ ਪਿੰਡ ਸੰਧਵਾਂ ਵਿਖੇ ਰੋਹਿਤ ਕਰਿਆਨਾ ਸਟੋਰ ਉਤੇ ਪਹਿਲਾਂ ਦੋ ਵਾਰ ਚੋਰੀ ਦੀਆਂ ਹੋਈਆਂ ਵਾਰਦਾਤਾਂ ਵਿਚ ਚੋਰ ਲੱਖਾਂ ਦਾ ਸਾਮਾਨ ਤੇ ਨਕਦੀ ਚੋਰੀ ਕਰ ਚੁੱਕੇ ਹਨ। ਹੁਣ ਚੋਰਾਂ ਵਲੋਂ ਬੀਤੀ ਰਾਤ ਘਰ ਦੀ ਕੰਧ ਟੱਪ ਕੇ ਹਮਲਾ ਕੀਤਾ ਗਿਆ। ਪੀੜਤ ਨਰੇਸ਼ ਕੁਮਾਰ ਤੇ ਰੋਹਿਤ ਕੁਮਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਨ ਲਈ ਰਾਤ ਨੂੰ ਪੁਲਿਸ ਦੀ ਗਸ਼ਤ ਵਧਾਈ ਜਾਵੇ। ਪੀੜਤ ਨੇ ਡਰ ਜਤਾਉਂਦਿਆਂ ਕਿਹਾ ਕਿ ਚੋਰ ਕਿਤੇ ਰਾਤ ਨੂੰ ਚੋਰੀ ਨੂੰ ਅੰਜਾਮ ਦੇਣ ਲਈ ਕਿਸੇ ਪਰਿਵਾਰਕ ਮੈਂਬਰ ਦੀ ਜਾਨ ਦੇ ਵੈਰੀ ਨਾ ਬਣ ਜਾਣ ਕਿਉਂਕਿ ਚੋਰਾਂ ਵਲੋਂ ਬੀਤੀ ਰਾਤ ਵੀ ਘਰ ਦੀ ਕੰਧ ਟੱਪ ਕੇ ਮੁੜ ਤੀਜੀ ਵਾਰ ਹਮਲਾ ਕੀਤਾ ਗਿਆ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ