JALANDHAR WEATHER

ਇਨੋਵਾ-ਮੋਟਰਸਾਈਕਲ ਦਰਮਿਆਨ ਸੜਕੀ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ, 2 ਜ਼ਖਮੀ

ਕਲਾਨੌਰ, 22 ਸਤੰਬਰ (ਪੁਰੇਵਾਲ)-ਡੇਰਾ ਬਾਬਾ ਨਾਨਕ-ਗੁਰਦਾਸਪੁਰ ਕੌਮੀ ਸ਼ਾਹ ਮਾਰਗ ’ਤੇ ਕਲਾਨੌਰ ਦੇ ਬਾਹਰਵਾਰ ਸਥਿਤ ਸਤਿਸੰਗ ਘਰ ਨੇੜੇ ਵਾਪਰੇ ਸੜਕੀ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋਣ ਨਾਲ ਇਸ ਇਲਾਕੇ ’ਚ ਸੋਗ ਦੀ ਲਹਿਰ ਹੈ। ਹਾਦਸੇ ’ਚ ਦੋ ਜਣਿਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਜਿਨ੍ਹਾਂ ਨੂੰ ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਿਟੀ ਸਿਹਤ ਕੇਂਦਰ ’ਚੋਂ ਮੁੱਢਲੀ ਸਹਾਇਤਾ ਦੇ ਕੇ ਗੁਰਦਾਸਪੁਰ ਤਬਦੀਲ ਕੀਤਾ ਗਿਆ ਹੈ। ਨੌਜਵਾਨ ਘਰੋਂ ਧਾਰਮਿਕ ਸਮਾਗਮ ਸਰਾਧਾਂ ਦੀ ਚੌਥ ’ਚ ਸ਼ਾਮਿਲ ਹੋਣ ਲਈ ਰਵਾਨਾ ਹੋਏ ਸਨ। ਹਾਦਸੇ ਦੀ ਖ਼ਬਰ ਮਿਲਣ ਉਪਰੰਤ ਪੁਲਿਸ ਥਾਣਾ ਕਲਾਨੌਰ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਥਾਣਾ ਕਲਾਨੌਰ ਦੇ ਐਸ.ਐਚ.ਓ. ਮੇਜਰ ਸਿੰਘ ਨੇ ਦੱਸਿਆ ਕਿ ਇਨੋਵਾ ਚਾਲਕ ਪਿੰਡ ਮੌੜ ’ਚ ਹਵਾਈ ਫਾਇਰ ਕਰਕੇ ਗੱਡੀ ਰਾਹੀਂ ਕਲਾਨੌਰ ਆ ਰਿਹਾ ਸੀ। ਇਸ ਸੰਬੰਧੀ ਪੁਲਿਸ ਨੇ ਗੱਡੀ ਚਾਲਕ ਖਿਲਾਫ ਦੋ ਮਾਮਲੇ ਦਰਜ ਕੀਤੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ