JALANDHAR WEATHER

ਅਸੀਂ ਬਣਾ ਰਹੇ ਹਾਂ 7 ਕਰੋੜ ਘਰ- ਪ੍ਰਧਾਨ ਮੰਤਰੀ

ਗਾਂਧੀਨਗਰ, 16 ਸਤੰਬਰ- ਆਪਣੇ ਗੁਜਰਾਤ ਦੌਰੇ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ ਭਾਰਤ ਵਿਚ 7 ​​ਕਰੋੜ ਘਰ ਬਣਾ ਰਹੇ ਹਾਂ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਆਬਾਦੀ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪਹਿਲੇ ਦੋ ਕਾਰਜਕਾਲ ਵਿਚ 4 ਕਰੋੜ ਘਰ ਬਣਾਏ ਹਨ ਅਤੇ ਹੁਣ ਤੀਜੇ ਕਾਰਜਕਾਲ ਵਿਚ 3 ਕਰੋੜ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਗਾਂਧੀਨਗਰ ਦੇ ਮਹਾਤਮਾ ਮੰਦਰ ਵਿਚ ਚੌਥੇ ਗਲੋਬਲ ਰੀਨਿਊਏਬਲ ਐਨਰਜੀ ਇਨਵੈਸਟਰ ਸਮਿਟ ਅਤੇ ਐਕਸਪੋ (ਰੀ-ਇਨਵੈਸਟ) ਦਾ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਦੇ ਲੋਕਾਂ ਨੇ ਲਗਾਤਾਰ 60 ਸਾਲਾਂ ਬਾਅਦ ਸਾਡੀ ਸਰਕਾਰ ਨੂੰ ਤੀਜੀ ਵਾਰ ਮੌਕਾ ਦਿੱਤਾ ਹੈ। ਇਸ ਤੀਜੇ ਕਾਰਜਕਾਲ ਪਿੱਛੇ ਭਾਰਤ ਦੀ ਵੱਡੀ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਨੌਜਵਾਨਾਂ ਅਤੇ ਔਰਤਾਂ ਨੂੰ ਭਰੋਸਾ ਹੈ ਕਿ ਪਿਛਲੇ 10 ਸਾਲਾਂ ਵਿਚ ਉਨ੍ਹਾਂ ਨੂੰ ਖੰਭ ਮਿਲੇ ਹਨ। ਉਹ ਇਸ ਕਾਰਜਕਾਲ ’ਚ ਨਵੀਂ ਉਡਾਣ ਲੈਣ ਜਾ ਰਹੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਸਾਡਾ ਤੀਜਾ ਕਾਰਜਕਾਲ ਉਨ੍ਹਾਂ ਦੇ ਸਨਮਾਨਜਨਕ ਜੀਵਨ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਅੱਜ 140 ਕਰੋੜ ਭਾਰਤੀ ਭਾਰਤ ਨੂੰ ਦੁਨੀਆ ਦੀ ਟਾਪ-3 ਅਰਥਵਿਵਸਥਾ ’ਚ ਸ਼ਾਮਿਲ ਕਰਨ ਦੇ ਸੰਕਲਪ ਨਾਲ ਕੰਮ ਕਰ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ