ਕੇਰਲ 'ਚ 38 ਸਾਲਾ ਵਿਅਕਤੀ ਨੂੰ ਐਮਪੌਕਸ ਲਾਗ ਦੀ ਪੁਸ਼ਟੀ
ਮਲਪੁਰਮ 18, ਸਤੰਬਰ - ਕੇਰਲ ਦੇ ਮਲਪੁਰਮ ਵਿਚ ਇਲਾਜ ਅਧੀਨ ਇਕ 38 ਸਾਲਾ ਵਿਅਕਤੀ ਨੂੰ ਐਮਪੌਕਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਹ ਭਾਰਤ ਵਿਚ ਐਮਪੌਕਸ ਦਾ ਦੂਜਾ ਪੁਸ਼ਟੀ ਹੋਇਆ ਕੇਸ ਹੈ। ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਮਲਪੁਰਮ ਦੇ ਇਕ 38 ਸਾਲਾ ਵਿਅਕਤੀ ਨੇ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਆਉਣ ਤੋਂ ਬਾਅਦ ਟੈਸਟ ਕੀਤਾ ਸੀ ਜੋ ਪਾਜ਼ੀਟਿਵ ਆਇਆ।