ਵੈਸਟਨ ਯੂਨੀਅਨ ’ਤੇ 1 ਲੱਖ 60 ਹਜ਼ਾਰ ਦੀ ਲੁੱਟ
ਨਵਾਂਸ਼ਹਿਰ, 18 ਸਤੰਬਰ (ਜਸਬੀਰ ਸਿੰਘ ਨੂਰਪੁਰ)- ਨਵਾਂਸ਼ਹਿਰ ਮੁੱਖ ਮਾਰਗ ’ਤੇ ਇਕ ਵੈਸਟਨ ਯੂਨੀਅਨ ’ਤੇ ਦੋ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ’ਤੇ ਰਾਕੇਸ਼ ਭੰਡਾਰੀ ਪਾਸੋਂ 1 ਲੱਖ 60000/- ਦੀ ਲੁੱਟ ਕੀਤੀ ਗਈ। ਰਾਕੇਸ਼ ਭੰਡਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਨ੍ਹਾਂ ਨੇ ਉਸ ਦੇ ਹੱਥ ’ਤੇ ਪਿਸਤੌਲ ਦਾ ਮੁੱਠਾ ਮਾਰਿਆ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਅਤੇ ਪੁਲਿਸ ਵਲੋਂ ਅਜੇ ਕਾਰਵਾਈ ਕੀਤੀ ਜਾ ਰਹੀ ਹੈ।